ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,

JV

Punjabi jatt
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ
 

JV

Punjabi jatt
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ//
 

JV

Punjabi jatt
ਕੀ ਆਖਾਂ ਮੈਂ ਪਿੱਛੇ ਰਹਿ ਗਏ ਆਪਣੇ ਘਰ ਜਾਂਦੇ ਰਾਹਵਾਂ ਨੂੰ
ਕਿਂਵੇ ਕੱਜੇ "ਜਸਤੇਜ" ਸਫਰ ਵਿੱਚ ਨੰਗੀਆਂ ਰਹਿਗੀਆਂ ਸ਼ਾਖਾਵਾਂ ਨੂੰ
ਪਤਾ ਨਹੀਂ ਕਦੋਂ ਸੁਣਾਂਗਾ ਮਾਂ ਦੇ ਮੁੱਖੋਂ ਆਪਣੇ ਨਾਂ ਨੂੰ
ਤਰਸ ਗਿਆ ਹਾਂ ਯਾਰਾ ਮੈਂ ਮਾਂ ਦੀ ਠੰਡੀ ਛਾਂ ਨੂੰ

ਮੇਰਿਆਂ ਬੋਲਾਂ ਤੇ ਮੇਰਿਆਂ ਜਜ਼ਬਾਤਾਂ ਦੀ ਇਹ ਜੰਗ ਹੈ
ਇਹ ਜੋ ਡੁੱਲਿਆ ਮੇਰੇ ਦਾਮਨ ਤੇ ਇਹ ਖੂਨ ਵਰਗਾ ਰੰਗ ਹੈ
ਹੁਣ ਕੀ ਦਿਆਂ ਦਿਲਾਸਾ ਪਿੱਛੇ ਹੌਂਕੇ ਲੈਂਦੀ ਮਾਂ ਨੂੰ
ਤਰਸ ਗਿਆ ਹਾਂ ਯਾਰਾ ਮੈਂ ਮਾਂ ਦੀ ਠੰਡੀ ਛਾਂ ਨੂੰ

ਜਦੋਂ ਸੀ ਛੱਡਣ ਲੱਗਿਆ ਗਲੀਆਂ ਮੈਂ ਆਪਣੇ ਪਿੰਡ ਦੀਆਂ
ਅੱਖਾਂ ਮੂਹਰੇ ਘੁੰਮ ਗਈਆਂ ਸੀ ਪੈੜਾਂ ਕੱਕੇ ਰੇਤੇ ਤੇ ਤੁਰੇ ਦੀਆਂ
ਸੁਪਨੇ ਵਿੱਚ ਨਿੱਤ ਲੱਭੇ "ਜਸਤੇਜ" ਓੁਸ ਰਾਹ ਨੂੰ
ਤਰਸ ਗਿਆ ਹਾਂ ਯਾਰਾ ਮੈਂ ਮਾਂ ਦੀ ਠੰਡੀ ਛਾਂ ਨੂੰ
 

jogijatt

Punjab Mera Rahe VasdA
Kiya baat hai sarkaar,
dil kush kitta ji.:wah.!!








mein chori karn lagga ji kisse hor site lai kar sakhda..?
mein sareeff choi haa ji..:p..
 
Top