Full Lyrics ੳ ਅ ੲ - ਨਿਰਮਲ ਸਿੱਧੂ - ਲੱਖੀ ਭਵਾਨੀਗੜ੍

Gill Saab

Yaar Malang
ੳ ਅ ੲ ਸ ਹ ਪੜ੍ਹ ਲੈ
ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ
ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ

ਕ ਕਿਰਪਾਨ
ਖ ਖੰਡਾ ਸੋਹਣਿਆਂ
ਗ ਗੁਰੂਆਂ ਦਾ ਝੂਲੇ ਝੰਡਾ ਸੋਹਣਿਆਂ
ਘ ਘਰ ਘਰ ਵਿੱਚ ਬਾਣੀ ਗੂੰਜਦੀ
ਙ ਬਣ ਚੁੱਪ ਹੋ ਕੇ ਨਾਲ ਖੜ੍ਹ ਲੈ
ੳ ਅ ੲ ਸ ਹ ਪੜ੍ਹ ਲੈ
ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ
ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ

ਚ ਚਾਰੇ ਸਹਿਬਬਜਾਦੇ ਜਾਨਾਂ ਵਾਰ ਗਏ
ਛ ਛੋਟੇ ਛੋਟੇ ਸੀ ਮਾਸੂਮ ਲਾਲ ਜੀ
ਜ ਜ਼ੁਲਮਾ ਦੇ ਨਾਲ ਲੜੇ ਡਟਕੇ
ਝ ਝੁਕੇ ਨਹੀਓ ਜੱਗ ਤੇ ਮਿਸਾਲ ਬਈ
ਸੂਰਮੇ ਸਹੀਦ ਸਰਦਾਰ ਕੌਮ ਦੇ
ਕੌਮ ਦਿਆਂ ਰਾਖਿਆਂ ਨੂੰ ਸੀਨੇ ਮੜ ਲੈ
ੳ ਅ ੲ ਸ ਹ ਪੜ੍ਹ ਲੈ
ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ
ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ

ਟ ਟਕੂਏ ਗੰਡਾਸੇ ਹਥਿਆਰਾਂ ਦੇ
ਠ ਠੋਕ ਦੇਣ ਵਾਲੇ ਗੀਤ ਆਉਂਦੇ ਨੇ
ਡ ਡੌਲੇ ਜਿੰਮ ਚ ਬਣਾਉਂਦੇ ਗਾਇਕ ਜੀ
ਢ ਢੋਲਕੀਆਂ ਵਾਜੇ ਪੱਛਤਾਉਂਦੇ ਨੇ
ਵਿਰਸੇ ਨੂੰ ਲਾਈ ਨਾਂ ਤੂੰ ਦਾਗ ਮਿੱਤਰਾ
ਸਾਂਝਾਂ ਤੇ ਪਿਆਰਾਂ ਵਾਲੀ ਪੌੜੀ ਚੜ੍ਹ ਲੈ
ੳ ਅ ੲ ਸ ਹ ਪੜ੍ਹ ਲੈ
ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ
ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ

ਤ ਤਾਪਮਾਨ ਧਰਤੀ ਦਾ ਵਧਿਆ
ਥ ਥਾਂ ਥਾਂ ਤੋਂ ਅਸੀਂ ਰੁੱਖ ਵੱਢ ਤੇ
ਦ ਦੁੱਖ ਦਰਦ ਬਿਮਾਰੀ ਵੱਧ ਗਈ
ਧ ਧੂੜ ਧੂੰਏਂ ਨੇ ਹਵਾ ਚ ਛੱਡ ਤੇ
ਨ ਨਾੜ ਨੂੰ ਨਾ ਲਾਈ ਅੱਗ ਵੀਰਿਆ
ਥੋੜ੍ਹਾ ਘਾਟਾ ਸਹਿ ਕੇ ਜ਼ਹਿਰਾਂ ਨਾਲ ਲੜ ਲੈ
ੳ ਅ ੲ ਸ ਹ ਪੜ੍ਹ ਲੈ
ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ
ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ

ਪ ਪਾਣੀ ਪੀਣ ਜੋਗਾ ਯਾਰੋ ਛੱਡ ਦੋ
ਫ਼ ਫਸਲਾਂ ਨਾਂ ਬੀਜੋ ਪਾਣੀ ਖਾਣੀਆ
ਬ ਬਾਣੀ ਵਿੱਚ ਪਿਤਾ ਕਿਹਾ ਪਾਣੀ ਨੂੰ
ਭ ਭੁੱਲ ਜਾਇਓ ਨਾ ਕਿਤੇ ਇਹ ਬਾਣੀਆਂ
ਮ ਮੰਮਾ ਮੁੱਕ ਜਾਣੀ ਸਾਡੀ ਹੋਂਦ ਮੱਖਣਾ
ਸਾਂਭ ਕੇ ਖ਼ਜ਼ਾਨੇ ਅਨਮੋਲ ਧਰਲੈ
ੳ ਅ ੲ ਸ ਹ ਪੜ੍ਹ ਲੈ
ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ
ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ

ਯ ਯੁਗ ਬਦਲਣਾ ਥੋਡੇ ਹੱਥ ਏ
ਰ ਰੁੱਕਣਾ ਨਹੀਂ ਅੱਗੇ ਰਿਹੋ ਵੱਧਦੇ
ਲ ਲੱਖੀਆਂ ਭਵਾਨੀਗੜ੍ਹ ਸ਼ਹਿਰ ਦੇ
ਵ ਵੈਰੀ ਗੈਰਾ ਦੀ ਫ਼ਿਕਰ ਛੱਡਦੇ
ਨਸ਼ਿਆਂ ਤੋਂ ਖੁਦ ਨੂੰ ਬਚਾ ਲੈ ਮਿੱਤਰਾ
ਤੰਦਰੁਸਤੀਆ ਝੋਲੀ ਵਿੱਚ ਭਰ ਲੈ
ੳ ਅ ੲ ਸ ਹ ਪੜ੍ਹ ਲੈ
ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ
ਉਹ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ​
 
Top