Shabad ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ

Goku

Prime VIP
Staff member
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥1॥
ਬਾਬਾ ਮਾਇਆ ਸਾਥਿ ਨ ਹੋਇ ॥
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ਰਹਾਉ॥
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥
ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨਿ ਹਸੁ ॥2॥
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥3॥
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥4॥2॥(595)॥

(ਹਾਲੀ=ਹਲ ਵਾਹੁਣ ਵਾਲਾ, ਕਿਰਸਾਣੀ=ਵਾਹੀ ਦਾ ਕੰਮ, ਕਰਣੀ=
ਉੱਚਾ ਆਚਰਨ, ਸਰਮੁ=ਮੇਹਨਤ, ਰਖੁ=ਰਾਖਾ, ਗਰੀਬੀ ਵੇਸੁ=
ਸਾਦਾ ਲਿਬਾਸ,ਸਾਦਗੀ, ਭਾਉ=ਪ੍ਰੇਮ, ਕਰਮ=ਬਖ਼ਸ਼ਸ਼, ਕਰਮ
ਕਰਿ=ਮੇਹਰ ਨਾਲ, ਜੰਮਸੀ=ਉੱਗੇਗਾ, ਭਾਗਠ=ਭਾਗਾਂ ਵਾਲੇ,ਧਨਾਢ,
ਇਨਿ=ਇਸ ਨੇ, ਹਾਣੁ=ਬੀਤਣਾ, ਆਰਜਾ=ਉਮਰ, ਆਰਜਾ ਹਾਣੁ=
ਉਮਰ ਦਾ ਬੀਤਣਾ, ਹਟੁ=ਦੁਕਾਨ, ਵਥੁ=ਸੌਦਾ, ਸੋਚ=ਵਿਚਾਰ,
ਭਾਂਡਸਾਲ=ਭਾਂਡਿਆਂ ਦੀ ਕਤਾਰ, ਤਿਸੁ ਵਿਚ=ਉਸ ਵਿਚ, ਤਿਸ
ਨੋ=ਉਸ ਨਾਮ-ਵਥ ਨੂੰ, ਵਣਜਾਰੇ=ਸਤਸੰਗੀ, ਮਨ ਹਸੁ=ਮਨ ਦਾ
ਖਿੜਾਉ, ਸਾਸਤ=ਧਰਮ-ਪੁਸਤਕ, ਸਤੁ=ਉੱਚਾ ਆਚਰਨ, ਮਤੁ
ਜਾਣਹਿ ਕਲੁ=ਮਤਾਂ ਕੱਲ ਜਾਣੇ,ਕੱਲ ਤੇ ਨਾਹ ਪਾਈਂ, ਮਹਲੁ=
ਟਿਕਾਣਾ, ਚਾਕਰੀ=ਨੌਕਰੀ, ਕੰਮੁ=ਨੌਕਰੀ ਦਾ ਕੰਮ, ਬੰਨੁ=ਰੋਕ
ਰੱਖ, ਧਾਵਣੀ=ਨੌਕਰੀ ਦੀ ਦੌੜ-ਭੱਜ, ਤਾ=ਤਦੋਂ ਹੀ, ਧੰਨੁ=ਸ਼ਾਬਾਸ਼ੇ,
ਚਵਗਣ=ਚੌਗੁਣਾ, ਵੰਨੁ=ਰੰਗ)
 
Top