Shabad ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁਭਾਨੁ

Goku

Prime VIP
Staff member
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁਭਾਨੁ ॥
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥
ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥
ਮਨ ਰੇ ਹਉਮੈ ਛੋਡਿ ਗੁਮਾਨੁ ॥
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ਰਹਾਉ॥
ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥
ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥
ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥
ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥
ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥
ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥
ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥
ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥(21)॥

(ਲੋਭੇ=ਲੋਭ ਵਿਚ ਹੀ, ਮਨੋ=ਮਨੁ, ਨ ਭੀਜੈ=ਪਤੀਜਦਾ ਨਹੀਂ,
ਸਾਕਤਾ=ਮਾਇਆ-ਵੇੜ੍ਹਿਆ, ਦੁਰਮਤਿ=ਭੈੜੀ ਮਤਿ ਦੇ ਕਾਰਨ,
ਆਵਨੁ ਜਾਨੁ=ਜਨਮ ਮਰਨ ਦਾ ਗੇੜ, ਸਾਧੂ=ਗੁਰੂ, ਗੁਣੀ ਨਿਧਾਨੁ=
ਗੁਣਾਂ ਦਾ ਖ਼ਜ਼ਾਨਾ,ਪਰਮਾਤਮਾ, ਸਰਵਰੁ=ਸ੍ਰੇਸ਼ਟ ਤਾਲਾਬ, ਜਾਨੁ=
ਪਛਾਣ, ਸਭਿ=ਸਾਰੇ, ਮਿਲਿ=ਮਿਲ ਕੇ, ਗਿਆਨੁ=ਡੂੰਘੀ ਸਾਂਝ,
ਅਹਿ=ਦਿਨ, ਨਿਸਿ=ਰਾਤ, ਕੂਕਰ=ਕੁੱਤੇ, ਪਚੈ ਪਚਾਨੁ=ਹਰ
ਵੇਲੇ ਖ਼ੁਆਰ ਹੀ ਹੁੰਦਾ ਰਹਿੰਦਾ ਹੈ, ਘਣੋ=ਬਹੁਤ, ਮਾਰਿ=ਮਾਰ
ਮਾਰ ਕੇ, ਖੁਲਹਾਨੁ ਕਰੈ=ਭੋਹ ਕਰ ਦੇਂਦਾ ਹੈ, ਖੁਲਹਾਨੁ=ਖੁਲ੍ਹਣਾ,
ਗੁੱਝੀ ਮਾਰ ਮਾਰਨੀ, ਸੁਭਾਨੁ=ਸੁਬਹਾਨ,ਅਚਰਜ, ਐਥੈ=ਇਸ
ਲੋਕ ਵਿਚ, ਧੰਧੁ ਪਿਟਾਈਐ=ਦੁਨੀਆ ਦੇ ਜੰਜਾਲਾਂ ਵਿਚ ਹੀ
ਖਚਿਤ ਰਹੀਦਾ ਹੈ, ਗੁਰ ਕਰਣੀ=ਗੁਰੂ ਵਾਲੀ ਕਾਰ, ਪਰਧਾਨੁ=
ਸ੍ਰੇਸ਼ਟ, ਕਰਮਿ=ਬਖ਼ਸ਼ਸ਼ ਦੀ ਰਾਹੀਂ, ਨੀਸਾਣੁ=ਪਰਵਾਨਾ,ਲੇਖ)
 
Top