Shabad ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ

Goku

Prime VIP
Staff member
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ਰਹਾਉ॥
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥(19)॥

(ਧ੍ਰਿਗੁ=ਫਿਟਕਾਰ-ਜੋਗ, ਦੋਹਾਗਣੀ=ਮੰਦੇ ਭਾਗਾਂ ਵਾਲੀ,
ਪਤੀ ਤੋਂ ਵਿੱਛੁੜੀ ਹੋਈ, ਮੁਠੀ=ਠੱਗੀ ਹੋਈ, ਦੂਜੈ ਭਾਇ=
ਕਿਸੇ ਹੋਰ ਪ੍ਰੇਮ ਵਿਚ, ਕੇਰੀ=ਦੀ, ਅਹਿ=ਦਿਨ, ਨਿਸਿ=
ਰਾਤ, ਕਿਰਿ-ਕਿਰ ਕੇ, ਮੁੰਧੇ=ਹੇ ਮੂਰਖ! ਢੋਈ=ਆਸਰਾ,
ਸੁਜਾਣੁ=ਸਿਆਣਾ, ਸਾਧਿ ਕੈ=ਸਾਫ਼ ਕਰ ਕੇ, ਦੇ=ਦੇਂਦਾ ਹੈ,
ਦਾਣੁ=ਦਾਣਾ,ਬੀ, ਕਰਮਿ=ਬਖ਼ਸ਼ਸ਼ ਦੀ ਰਾਹੀਂ, ਨੀਸਾਣੁ=
ਪਰਵਾਨਾ,ਰਾਹਦਾਰੀ, ਜਾਣਿ=ਜਾਣ-ਬੁੱਝ ਕੇ, ਚਜੁ ਅਚਾਰੁ=
ਰਵਈਆ, ਅੰਧੁਲੈ=ਅੰਨ੍ਹੇ ਨੇ, ਮਨਮੁਖਿ=ਆਪਣੇ ਮਨ ਦੇ
ਪਿੱਛੇ ਤੁਰਨ ਵਾਲਾ, ਅੰਧੁ ਗੁਬਾਰੁ=ਉਹ ਅੰਨ੍ਹਾ ਜਿਸ ਦੇ
ਸਾਹਮਣੇ ਘੁੱਪ ਹਨੇਰਾ ਹੀ ਹੈ, ਨ ਚੁਕਈ=ਨਹੀਂ ਮੁੱਕਦਾ,
ਮੋਲਿ=ਮੁੱਲ ਦੇ ਕੇ, ਅਣਾਇਆ=ਮੰਗਾਇਆ, ਕੁੰਗੂ=ਕੇਸਰ,
ਮਾਂਗ=ਕੇਸਾਂ ਦੇ ਵਿਚਕਾਰ ਬਣਾਇਆ ਹੋਇਆ ਚੀਰ, ਚੋਆ=
ਅਤਰ, ਧਨ=ਇਸਤ੍ਰੀ, ਕੰਤ ਨ ਭਾਵਈ=ਕੰਤ ਨੂੰ ਚੰਗੀ ਨ
ਲੱਗੀ, ਬਾਦਿ=ਵਿਅਰਥ, ਵਿਕਾਰ=ਬੇਕਾਰ, ਧਨੁ=ਭਾਗਾਂ
ਵਾਲੀ, ਸਹ ਨਾਲਿ=ਖਸਮ ਨਾਲ)
 
Top