Shabad ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ

Goku

Prime VIP
Staff member
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥
ਬਾਬਾ ਏਹੁ ਲੇਖਾ ਲਿਖਿ ਜਾਣੁ ॥
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ਰਹਾਉ ॥
ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥
ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥
ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥
ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥(16)॥

(ਜਾਲਿ=ਸਾੜ ਕੇ, ਘਸਿ=ਘਸਾ ਕੇ, ਮਸੁ=ਸਿਆਹੀ, ਸਾਰੁ=
ਵਧੀਆ, ਭਾਉ=ਪ੍ਰੇਮ, ਪੁਛਿ=ਪੁੱਛ ਕੇ, ਪਾਰਾਵਾਰ=ਪਾਰਲਾ
ਉਰਲਾ ਬੰਨਾ, ਲਿਖਿ ਜਾਣੁ=ਲਿਖਣ ਦੀ ਜਾਚ ਸਿੱਖ, ਨੀਸਾਣੁ=
ਰਾਹਦਾਰੀ, ਮਿਲਹਿ=ਮਿਲਦੀਆਂ ਹਨ, ਸਦ=ਸਦਾ, ਤਿਨ ਮੁਖਿ=
ਉਹਨਾਂ ਬੰਦਿਆਂ ਦੇ ਮੂੰਹ ਉੱਤੇ, ਨਿਕਲਹਿ=ਲੱਗਦੇ ਹਨ, ਕਰਮਿ=
(ਪਰਮਾਤਮਾ ਦੀ) ਮਿਹਰ ਨਾਲ, ਗਲੀ ਵਾਉ ਦੁਆਉ=ਹਵਾਈ,
ਫ਼ਜ਼ੂਲ ਗੱਲਾਂ ਨਾਲ, ਇਕਿ=ਕਈ ਜੀਵ, ਰਖੀਅਹਿ=ਰੱਖੇ ਜਾਂਦੇ ਹਨ,
ਨਾਵ=ਨਾਮ, ਸਲਾਰ=ਸਰਦਾਰ, ਇਕਨਾ=ਕਈਆਂ ਦੇ, ਅਗੈ=ਹਜ਼ੂਰੀ
ਵਿਚ, ਜਾਣੀਐ=ਪਤਾ ਲਗਦਾ ਹੈ, ਵੇਕਾਰ=ਵਿਅਰਥ, ਭੈ ਤੇਰੈ=ਤੈਥੋਂ
ਭਉ ਕੀਤਿਆਂ, ਅਗਲਾ=ਬਹੁਤਾ, ਖਪਿ=ਖਪ ਕੇ, ਦੇਹ=ਸਰੀਰ,
ਉਠੀ ਚਲਿਆ=ਉਠ ਤੁਰਨ ਵੇਲੇ, ਸਭਿ ਕੂੜੇ ਨੇਹ=ਸਾਰੇ ਝੂਠੇ ਮੋਹ)
 
Top