Shabad ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ

Goku

Prime VIP
Staff member
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਨਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥
ਕੈਸੀ ਆਰਤੀ ਹੋਇ ॥
ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥1॥ਰਹਾਉ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥2॥
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥3॥
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥4॥3॥(13)॥

(ਗਗਨ ਮੈ=ਗਗਨ ਮਯ,ਆਕਾਸ਼ ਰੂਪ, ਰਵਿ=ਸੂਰਜ, ਜਨਕ=ਜਿਵੇਂ, ਮਲਆਨਲੋ=
(ਮਲਯ+ਅਨਲੋ) ਮਲਯ ਪਹਾੜ ਵਲੋਂ ਆਉਣ ਵਾਲੀ ਹਵਾ, ਮਲਯ ਪਰਬਤ ਉਤੇ ਚੰਦਨ
ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ, ਸਗਲ=ਸਾਰੀ,
ਬਨਰਾਇ=ਬਨਸਪਤੀ, ਫੂਲੰਤ=ਫੁੱਲ ਦੇ ਰਹੀ ਹੈ, ਜੋਤੀ=ਜੋਤਿ-ਰੂਪ ਪ੍ਰਭੂ, ਭਵ ਖੰਡਨਾ=
ਹੇ ਜਨਮ ਮਰਨ ਕੱਟਣ ਵਾਲੇ, ਅਨਹਤਾ=(ਅਨ+ਹਤ) ਜੋ ਬਿਨਾ ਵਜਾਏ ਵੱਜੇ,ਇੱਕ-ਰਸ,
ਸ਼ਬਦ=ਆਵਾਜ਼, ਭੇਰੀ=ਡੱਫ,ਨਗਾਰਾ, ਸਹਸ=ਹਜ਼ਾਰਾਂ, ਤਵ=ਤੇਰੇ, ਨੈਨ=ਅੱਖਾਂ, ਨਨ=ਕੋਈ
ਨਹੀਂ, ਹਹਿ=ਹੈ, ਤੋਹਿ ਕਉ=ਤੇਰੇ ਵਾਸਤੇ, ਮੂਰਤਿ=ਸ਼ਕਲ, ਪਦ=ਪੈਰ, ਬਿਮਲ=ਸਾਫ਼, ਗੰਧ=
ਨੱਕ, ਤਿਵ=ਇਸ ਤਰ੍ਹਾਂ, ਚਲਤ=ਕੌਤਕ, ਜੋਤਿ=ਚਾਨਣ, ਸੋਇ=ਉਹ ਪ੍ਰਭੂ, ਤਿਸ ਦੈ ਚਾਨਣਿ=
ਉਸ ਪ੍ਰਭੂ ਦੇ ਚਾਨਣ ਨਾਲ, ਸਾਖੀ=ਸਿੱਖਿਆ ਨਾਲ, ਮਕਰੰਦ=ਪਰਾਗ,ਫੁੱਲਾਂ ਦਾ ਰਸ, ਮਨੋ=ਮਨ,
ਅਨਦਿਨੁ=ਹਰ ਰੋਜ਼, ਮੋਹਿ=ਮੈਨੂੰ, ਆਹੀ=ਰਹਿੰਦੀ ਹੈ, ਸਾਰਿੰਗ=ਪਪੀਹਾ, ਕਉ=ਨੂੰ, ਜਾ ਤੇ=ਜਿਸ
ਤੋਂ, ਤੇਰੈ ਨਾਇ=ਤੇਰੇ ਨਾਮ ਵਿਚ)
 
Top