ਨਾਰੀ ਦਿਵਸ

ਹਰ ਨਾਰੀ ਦਾ ਸਨਮਾਨ ਜਰੂਰੀ,
ਹਰ ਪ੍ਰਾਣੀ ਦਾ ਮਾਣ ਜਰੂਰੀ,
ਨਾਰੀ ਵੱਖ ਵੱਖ ਰੂਪ ਚ ਵਿਚਰੇ,
ਬਚਪਨ ਵਿੱਚ ਕੰਜਕ ਕਹਾਵੇਂ,
ਨਵਰਾਤਰਿਆਂ ਵਿੱਚ ਪੂੱਜੀ ਜਾਵੇਂ,
ਕਿਸੇ ਦੀ ਧੀਅ ਭੈਣ ਕਹਾਵੇਂ,
ਵੱਡੀ ਹੋ ਜਦ ਵਿਆਹੀ ਜਾਵੇ,
ਬੈਗਾਨੇ ਘਰ ਚ ਪਿਆਰ ਪਾਵੇ,
ਨਾ ਕੁੱਖਾਂ ਚ ਮਾਰ ਮੁਕਾਓ,
ਹਰ ਨਾਰੀ ਨੂੰ ਹੱਕ ਦਿਲਾਓ,
ਹਰ ਦਿਨ ਨਾਰੀ ਦਿਵਸ ਮਨਾਓ।
ਪਾਠਕ ਪ੍ਰਦੀਪ
 
Top