Punjab News ਭਗਵੰਤ ਮਾਨ ਮੁਤਾਬਕ ਇਹ ਹੈ 'ਜੀ. ਐੱਸ. ਟੀ' ਦਾ ਮਤਲਬ

ਪਠਾਨਕੋਟ - ਗੁਰਦਾਸਪੁਰ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ (ਆਪ) ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਹੱਕ 'ਚ ਚੋਣ ਰੈਲੀ ਕਰਨ ਪੁੱਜੇ ਭਗਵੰਤ ਮਾਨ ਨੇ ਕਾਂਗਰਸ ਅਤੇ ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਨੇ ਭਾਜਪਾ ਸਰਕਾਰ ਦੇ ਪਹਿਲਾਂ ਨੋਟਬੰਦੀ ਅਤੇ ਫਿਰ ਜੀ. ਐੱਸ. ਟੀ. ਦੇ ਫੈਸਲੇ ਨੂੰ ਦੇਸ਼ ਲਈ ਨੁਕਸਾਨਦੇਹ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਫੈਸਲੇ ਨੂੰ ਨੁਕਸਾਨਦੇਹ ਦੱਸਦੇ ਹੋਏ ਜੀ.ਐੱਸ.ਟੀ. ਦੀ ਫੁੱਲ ਫਾਰਮ 'ਗਰੀਬ ਸੂਲੀ ਟੰਗ 'ਤਾ' ਦੱਸਿਆ। ਇਸ ਦੇ ਨਾਲ ਹੀ 'ਆਪ' ਨੇਤਾ ਭਗਵੰਤ ਮਾਨ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਕੋਈ ਵੀ ਚੋਣ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਗਾਉਂਗੇ ਹੋਏ 'ਆਪ' ਦੇ ਉਮੀਦਵਾਰ ਸੁਰੇਸ਼ ਖਜੂਰੀਆ ਲਈ ਵੋਟਾਂ ਮੰਗੀਆਂ। ਉਨ੍ਹਾਂ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਆਉਣ ਨਾਲ ਹੁਣ ਪੰਜਾਬ ਦੇ ਲੋਕ ਪਛਤਾ ਰਹੇ ਹਨ।
 
Top