Punjab News ਕਿਸਾਨਾਂ ਨਾਲ ਠੱਗੀ

Dhillon

Dhillon Sa'aB™
Staff member
ਕੰਡਿਆਲੀ ਤਾਰ ਵਾਲੇ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦਰਅਸਲ ਸਹਹੱਦੀ ਪਿੰਡਾਂ ਵਿੱਚ ਨਵੰਬਰ 2016 ਖੁਦ ਸਾਬਕਾ ਮੁੱਖ ਮੰਤਰੀ ਪ੍ਰਸਾਸ਼ ਸਿੰਘ ਬਾਦਲ ਵੱਲੋ ਮੁਆਵਜ਼ੇ ਦੇ ਚੈੱਕ ਦਿੱਤੇ ਸਨ ਜਿਹੜੇ ਕਿ ਬਾਊਸ ਹੋ ਗਏ ਹਨ। ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਰਕਮ ਨਾ ਮਿਲਣ ਉੱਤੇ 27 ਜੁਲਾਈ ਤੋਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ

ਪੰਜਾਬ ਬਾਰਡਰ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਮੁਤਾਬਕ ਤਾਰ ਪਾਰ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲੀ ਮੁਆਵਜ਼ਾ ਲਗਾਤਾਰ ਮਿਲਣਾ ਸੀ, ਸਾਲ 2014 ‘ਚ ਇਹ ਮੁਆਵਜ਼ਾ 90 ਫ਼ੀਸਦੀ ਹੀ ਮਿਲਿਆ। ਸਾਲ 2015 ਦਾ ਮੁਆਵਜ਼ਾ 50 ਫ਼ੀਸਦੀ ਕੇਂਦਰ ਤੇ 50 ਫ਼ੀਸਦੀ ਪੰਜਾਬ ਸਰਕਾਰ ਨੇ ਅਦਾ ਕਰਨਾ ਸੀ, ਜਿਸ ਦੇ 10 ਕਰੋੜ 25 ਲੱਖ ਰੁਪਏ ਕੇਂਦਰ ਸਰਕਾਰ ਨੇ ਉਸ ਸਮੇਂ ਭੇਜੇ ਅਤੇ 10 ਕਰੋੜ 25 ਲੱਖ ਰੁਪਏ ਪੰਜਾਬ ਸਰਕਾਰ ਨੇ ਦੇਣੇ ਸਨ।

ਉਨ੍ਹਾਂ ਕਿਹਾ ਕਿ ਨਵੰਬਰ 2016 ‘ਚ ਅਕਾਲੀ ਸਰਕਾਰ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਹੱਦੀ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ ਕਰਕੇ 6 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਾਕੀ ਦੇ ਚੈੱਕ ਜਾਰੀ ਕਰ ਦਿੱਤੇ ਗਏ ਜਿਨ੍ਹਾਂ ‘ਚ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ 4 ਕਰੋੜ 98 ਹਜ਼ਾਰ 48200 ਰੁਪਏ, ਫਾਜ਼ਿਲਕਾ 4,47,74200 ਰੁਪਏ ਅੰਮਿ੍ਤਸਰ ਨੂੰ , 3,76,39300, ਤਰਨ ਤਾਰਨ ਨੂੰ 3,58,93600, ਗੁਰਦਾਸਪੁਰ ਨੂੰ 2,61,26100 ਅਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ 1,07,18600 ਦੀ ਰਾਸ਼ੀ ਭੇਜੀ ਗਈ। ਇਸ ਰਾਸ਼ੀ ਦੇ ਚੈੱਕ ਜੋ ਕਿਸਾਨਾਂ ਨੂੰ ਦਿੱਤੇ ਗਏ ਸਨ, ਉਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ‘ਚ ਚੈੱਕ ਇਸ ਕਰਕੇ ਬਾਊਾਸ ਹੋ ਗਏ ਕਿ ਸਬੰਧਿਤ ਖ਼ਾਤਿਆਂ ‘ਚ ਪੈਸੇ ਨਹੀਂ ਸਨ।
 
Top