ਕੁੱੜੀਆ

ਕੁੱੜੀਆ ਕੂੰਜਾਂ,
ਕੂਜਾਂ ਨੇ ਕਦ,
ਫਸਲਾ ਉਜਾੜੀਆ ਨੇ,
ਕਿ ਕੁੱੜੀਆ ਫੇਰ ਵੀ ਮਾੜੀਆ ਨੇ,
ਕਿ ਕੁੂਜਾਂ ਅਜੇ ਵੀ ਮਾੜੀਆ ਨੇ।

ਕੰਧਾਰੀ ਪਤੀ ਲਈ ਬਣ ਗਈ ਅੰਨੀ,
ਅੱਖਾਂ ਉੱਤੇ ਪੱਟੀ ਬੰਨੀ,
ਵੇਖ ਲਉ ਦਰਯੋਧਨ ਪੁੱਤ ਕਿਵੇ ਲਾੳੇੁਦੇਂ ਸਾੜੀਆ ਨੇ,
ਕਿ ਕੁੱੜੀਆ ਅਜੇ ਵੀ ਮਾੜੀਅਾ ਨੇ,
ਕਿ ਕੂੰਜਾਂ ਅਜੇ ਵੀ ਮਾੜੀਆ ਨੇ।

ਜੰਮ ਗਈ ਯਸ਼ੂ ਕ੍ਰਿਸ਼ਨ ਵੇ ਕੋਲੋ,
ਹੁੱਣ ਵੀ ਧੀਆ ਪ੍ਰਸ਼ਨ ਵੇ ਕੋਲੋ,
ਹਾਲ ਗੂੰਜਦੇ ਲੱਤਾ(ਲੱਤਾ ਮਗੇਸ਼ਕਰ)ਲਈ,
ਜਦੋ ਪੈਦੀਆ ਤਾੜੀਆ ਨੇ।
ਕਿ ਕੁੱੜੀਆ ਫੇਰ ਵੀ ਮਾੜੀਅਾ ਨੇ,
ਕਿ ਕੂੰਜਾਂ.............

ਬਾਬੇ ਨਾਨਕ ਦਾ ਇਹੋ ਫਰਮਾਨੁ।

"ਸੋ ਕਿਉ ਮੰਦਾ ਆਖਿਐ ! ਜਿਤੁ ਜੰਮੈ ਰਾਜਾਨੁ॥


ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)



 
Top