ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ

BaBBu

Prime VIP
ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ
ਸਵੇਰ ਹੋਈ ਤਾਂ ਘਰ ਦਾ ਮਿਲੇ ਨਾ ਰਾਹ ਮੈਨੂੰ

ਜਿਮੀਂ ਤੇ ਡਿੱਗਿਆ ਜਦੋਂ ਮੇਰਾ ਤਪਦਾ ਸੂਰਜ ਹੀ
ਕਿਸੇ ਦੀ ਛਾਂ ਨਾ ਰਹੀ ਜੋ ਦੇਵੇ ਪਨਾਹ ਮੈਨੂੰ

ਮੈਂ ਉੁਸ ਝੀਲ ਦੇ ਸਉਲੇ ਬਦਨ ਦਾ ਵਾਕਿਫ਼ ਸਾਂ
ਨਹੀਂ ਸੀ ਤਹਿ 'ਚ ਪਏ ਪੱਥਰਾਂ ਦੀ ਥਾਹ ਮੈਨੂੰ

ਮੈਂ ਜਿਸ ਸਲੀਬ ਤੇ ਚੜ੍ਹਿਆ, ਉਹ ਫੇਰ ਬਿਰਖ ਬਣੀ
ਹੁਣ ਉਸ ਸਲੀਬ ਤੋਂ ਫੁੱਲਾਂ ਦੇ ਵਾਂਗੂੰ ਲਾਹ ਮੈਨੂੰ

ਮੈਂ ਅੱਧੀ ਰਾਤ ਨੂੰ ਇਕ ਆਦਮੀ ਦੀ ਚੀਕ ਸੁਣੀ
ਤੇ ਉਸ ਤੋਂ ਬਾਦ ਸੁਣੇ ਆਪਣੇ ਨਾ ਸਾਹ ਮੈਨੂੰ
 
Top