BaBBu
Prime VIP
ਸੁਰੇਸ਼ ਤੇ ਕਬੀਤਾ
ਮੇਰਾ ਪੁਤ, ਮੇਰੀ ਧੀ,
ਪੁਤਰ ਸੱਤਾਂ ਦਾ, ਧੀ ਪੰਦਰਾਂ ਦੀ ।
ਸੁਰੇਸ਼ ਤੇ ਕਬੀਤਾ
ਵਿਜੇ ਰਾਣੀ ਦੇ ਹਾਣੀ,
ਇਨ੍ਹਾਂ ਦੀ ਕਹਾਣੀ ਮੇਰੀ ਅਪਣੀ ਕਹਾਣੀ ।
ਸੁਰੇਸ਼ ਤੇ ਕਬੀਤਾ
ਦੋਵੇਂ ਭੁੱਖੇ ਤੇ ਭਾਣੇ,
ਡੋਲਦੇ ਬਜ਼ਾਰੀਂ ਸਿਰੋਂ ਨੰਗੇ ਪੈਰੋਂ ਵਾਹਣੇ ।
ਚਾਵਲ ਸਤਰੀਂ ਹੋਇਆ,
ਕਣਕ ਬਹੱਤਰੀਂ ਹੋਈ,
ਧਰਮ ਅਗਦਿਉਂ ਮੋਇਆ, ਦਯਾ ਪਿਛਦਿਉਂ ਮੋਈ ।
ਸੁਰੇਸ਼ ਤੇ ਕਬੀਤਾ
ਫੁਲ ਦੋਵੇਂ ਈ ਅਜੋੜੇ,
ਕੁਝ ਵੈਰੀਆਂ ਨਪੀੜੇ, ਕੁਝ ਭੁਖ ਨੇ ਨਚੋੜੇ ।
ਰੱਤ ਲੋਕਾਂ ਦੀ ਰੱਤੀ
ਲੱਗੀ ਕਾਲ ਦੇ ਜਬਾੜੇ,
ਸਹਿਮ ਦੁਨੀਆਂ ਤੇ ਛਾਇਆ ਉਡੇ ਮੌਤ ਦੇ ਹਵਾੜੇ ।
ਨਿਕਲੇ ਬੰਨ੍ਹ ਕੇ ਵਹੀਰਾਂ,
ਲੋਕੀਂ ਭੁਖ ਦੇ ਸਤਾਏ,
'ਰੋਟੀ ਕੱਢੋ-ਗੱਦੀ ਛੱਡੋ' ਨਾਹਰੇ ਉਨ੍ਹਾਂ ਨੇ ਲਾਏ ।
ਸੁਰੇਸ਼ ਤੇ ਕਬੀਤਾ
ਨਾਲ ਲੋਕਾਂ ਦੇ ਰੱਲੇ
'ਰੋਟੀ ਕੱਢੋ-ਗੱਦੀ ਛੱਡੋ' ਚੀਕੇ ਕੋਮਲ ਦੋ ਗੱਲੇ ।
ਵਾਜ਼ ਲੋਕਾਂ ਦੀ ਉੱਚੀ
ਹੋਰ ਹੋ ਗਈ ਉਚੇਰੀ
ਚਾਲ ਲੋਕਾਂ ਦੀ ਤਿੱਖੀ, ਹੋਰ ਹੋ ਗਈ ਤਿਖੇਰੀ ।
ਲੋਕ ਵੈਰੀਆਂ ਨੇ ਅਗੋਂ,
ਭੱਠੀ ਜਬਰ ਦੀ ਭਖਾਈ,
ਧਾਣਾਂ ਵਾਂਗ ਭੁੰਨ ਸੁੱਟੀ, ਧਾਨ ਮੰਗਦੀ ਲੁਕਾਈ ।
ਸੁਰੇਸ਼ ਤੇ ਕਬੀਤਾ
ਫੁਲ ਦੋਵੇਂ ਈ ਅਜੋੜੇ,
ਜੀਵਨ ਰੁੱਖ ਤੋਂ ਕੁਵੇਲੇ ਹਾਏ ਵੈਰੀਆਂ ਨੇ ਤੋੜੇ ।
ਸੁਰੇਸ਼ ਤੇ ਕਬੀਤਾ
ਹੁਣ ਨਹੀਂ ਭੁੱਖੇ ਤੇ ਭਾਣੇ,
ਪੇਟ ਉਨ੍ਹਾਂ ਦੇ ਰੱਜੇ ਨਾਲ ਗੋਲੀਆਂ ਦੇ ਦਾਣੇ ।
ਸੁਰੇਸ਼ ਤੇ ਕਬੀਤਾ
ਫੁਲ ਕੂਚ ਬਿਹਾਰ ਦੇ,
ਕਰ ਗਏ ਕੂਚ ਹਾਏ, ਪਹਿਲੋਂ ਬਹਾਰ ਦੇ ।
ਮੇਰਾ ਪੁਤ, ਮੇਰੀ ਧੀ,
ਪੁਤਰ ਸੱਤਾਂ ਦਾ, ਧੀ ਪੰਦਰਾਂ ਦੀ ।
ਸੁਰੇਸ਼ ਤੇ ਕਬੀਤਾ
ਵਿਜੇ ਰਾਣੀ ਦੇ ਹਾਣੀ,
ਇਨ੍ਹਾਂ ਦੀ ਕਹਾਣੀ ਮੇਰੀ ਅਪਣੀ ਕਹਾਣੀ ।
ਸੁਰੇਸ਼ ਤੇ ਕਬੀਤਾ
ਦੋਵੇਂ ਭੁੱਖੇ ਤੇ ਭਾਣੇ,
ਡੋਲਦੇ ਬਜ਼ਾਰੀਂ ਸਿਰੋਂ ਨੰਗੇ ਪੈਰੋਂ ਵਾਹਣੇ ।
ਚਾਵਲ ਸਤਰੀਂ ਹੋਇਆ,
ਕਣਕ ਬਹੱਤਰੀਂ ਹੋਈ,
ਧਰਮ ਅਗਦਿਉਂ ਮੋਇਆ, ਦਯਾ ਪਿਛਦਿਉਂ ਮੋਈ ।
ਸੁਰੇਸ਼ ਤੇ ਕਬੀਤਾ
ਫੁਲ ਦੋਵੇਂ ਈ ਅਜੋੜੇ,
ਕੁਝ ਵੈਰੀਆਂ ਨਪੀੜੇ, ਕੁਝ ਭੁਖ ਨੇ ਨਚੋੜੇ ।
ਰੱਤ ਲੋਕਾਂ ਦੀ ਰੱਤੀ
ਲੱਗੀ ਕਾਲ ਦੇ ਜਬਾੜੇ,
ਸਹਿਮ ਦੁਨੀਆਂ ਤੇ ਛਾਇਆ ਉਡੇ ਮੌਤ ਦੇ ਹਵਾੜੇ ।
ਨਿਕਲੇ ਬੰਨ੍ਹ ਕੇ ਵਹੀਰਾਂ,
ਲੋਕੀਂ ਭੁਖ ਦੇ ਸਤਾਏ,
'ਰੋਟੀ ਕੱਢੋ-ਗੱਦੀ ਛੱਡੋ' ਨਾਹਰੇ ਉਨ੍ਹਾਂ ਨੇ ਲਾਏ ।
ਸੁਰੇਸ਼ ਤੇ ਕਬੀਤਾ
ਨਾਲ ਲੋਕਾਂ ਦੇ ਰੱਲੇ
'ਰੋਟੀ ਕੱਢੋ-ਗੱਦੀ ਛੱਡੋ' ਚੀਕੇ ਕੋਮਲ ਦੋ ਗੱਲੇ ।
ਵਾਜ਼ ਲੋਕਾਂ ਦੀ ਉੱਚੀ
ਹੋਰ ਹੋ ਗਈ ਉਚੇਰੀ
ਚਾਲ ਲੋਕਾਂ ਦੀ ਤਿੱਖੀ, ਹੋਰ ਹੋ ਗਈ ਤਿਖੇਰੀ ।
ਲੋਕ ਵੈਰੀਆਂ ਨੇ ਅਗੋਂ,
ਭੱਠੀ ਜਬਰ ਦੀ ਭਖਾਈ,
ਧਾਣਾਂ ਵਾਂਗ ਭੁੰਨ ਸੁੱਟੀ, ਧਾਨ ਮੰਗਦੀ ਲੁਕਾਈ ।
ਸੁਰੇਸ਼ ਤੇ ਕਬੀਤਾ
ਫੁਲ ਦੋਵੇਂ ਈ ਅਜੋੜੇ,
ਜੀਵਨ ਰੁੱਖ ਤੋਂ ਕੁਵੇਲੇ ਹਾਏ ਵੈਰੀਆਂ ਨੇ ਤੋੜੇ ।
ਸੁਰੇਸ਼ ਤੇ ਕਬੀਤਾ
ਹੁਣ ਨਹੀਂ ਭੁੱਖੇ ਤੇ ਭਾਣੇ,
ਪੇਟ ਉਨ੍ਹਾਂ ਦੇ ਰੱਜੇ ਨਾਲ ਗੋਲੀਆਂ ਦੇ ਦਾਣੇ ।
ਸੁਰੇਸ਼ ਤੇ ਕਬੀਤਾ
ਫੁਲ ਕੂਚ ਬਿਹਾਰ ਦੇ,
ਕਰ ਗਏ ਕੂਚ ਹਾਏ, ਪਹਿਲੋਂ ਬਹਾਰ ਦੇ ।