ਉੱਚੇ ਟਿੱਬੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ

BaBBu

Prime VIP
ਉੱਚੇ ਟਿੱਬੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ ।
ਦੁੱਖਾਂ ਮਾਰੇ ਪਾਗਲ ਲੋਕੀਂ, ਸ਼ਹਿਰ ਤਿਰਾ ਛੱਡ ਚੱਲੇ ।

'ਦਿਲ' ਜe੍ਹੀ ਮਹਿੰਗੀ ਜਿਨਸ ਦੀ ਦੇਖੋ ਕੀਮਤ ਕੀ ਹੈ ਪਾਈ,
ਇੱਕ ਰੁਮਾਲ, ਇੱਕ ਫ਼ੋਟੋ ਜਾਂ ਫਿਰ ਦੋ-ਤਿੰਨ ਹੱਥ ਦੇ ਛੱਲੇ ।

ਸਾਡੇ ਜੇਹੇ ਸਿੱਧ-ਪੱਧਰੇ ਲੋਕੀਂ ਮਿਲਣ ਕਿਤੇ ਤੇ ਦੱਸੀਂ,
ਗ਼ੈਰਾਂ ਦੇ ਦੁਖ ਸੀਨੇ ਲਾਵਣ, ਕੌਣ ਅਜੇਹੇ ਝੱਲੇ ।

ਹਿਜਰ-ਬਿਰਹੋਂ ਦਾ ਔਖਾ ਪੈਂਡਾ ਕੱਟਣਾ ਬਹੁਤ ਈ ਮੁਸ਼ਕਿਲ,
ਸ਼ੂਕੇ ਰਾਤ ਹਨ੍ਹੇਰੀ ਉੱਤੋਂ, ਡੈਣਾਂ ਨੇ ਰਾਹ ਮੱਲੇ ।

ਪੱਥਰ ਹੋਈਆਂ ਤੱਕ ਤੱਕ ਰਾਹਵਾਂ, ਅੱਖਾਂ ਹੰਝੂ ਭਰੀਆਂ,
ਗਈ ਬਹਾਰ ਨਾ ਫੇਰਾ ਪਾਇਆ, ਲੱਖ ਸੁਨੇਹੇ ਘੱਲੇ ।

ਬੰਦੇ ਦਾ ਅੱਜ ਬੰਦਾ ਵੈਰੀ, ਬਰਬਰ ਬੇਲੇ ਰੱਤੇ,
ਲੋਥਾਂ, ਲਹੂਆਂ ਭਰੀਆਂ ਨਦੀਆਂ ਬੱਲੇ, ਬੱਲੇ, ਬੱਲੇ !
 
Top