ਇੰਡੀਆ ਆਲਿਆ ਚ ਤੇ ਅੰਗਰੇਜਾ ਚ ਫਰਕ

ਇੱਕ ਗੱਲ ਤਾ ਥੋਨੂੰ ਮੰਨਣੀ ਪੈਣੀ ਆ ਬੀ ਸਾਡੇ ਇੰਡੀਆ ਆਲਿਆ ਚ ਤੇ ਅੰਗਰੇਜਾ ਚ ਫਰਕ ਬਹੁਤ ਹੁੰਦਾ,
ਆਹ ਦੇਖਿਆ ਫੇਸਬੁੱਕ ਦਾ ਸੰਸਥਾਪਕ ਪਾ ਕੇ ਲੰਡੀ ਜੀ
ਟੀ—ਸਰਟ, ਊਰੀ ਅੰਗੂ ਉੱੜਧਦਾ ਫਿਰਦਾ ਸੀ ਸਟੇਜ ਤੇ,
ਆਤਮ ਵਿਸ਼ਵਾਸ ਨਾਲ ਭਰਿਆ, ਚਿਹਰੇ ਤੇ 36 ਇੰਚ ਸਮਾਈਲ, ਤੇ ਕਿਸੇ ਨੂੰ ਨਰਾਜ਼ ਨੀ ਕੀਤਾ, ਸਵਾਲਾ ਦਾ ਸੰਖੇਪ ਤੇ ਢੁੱਕਵਾਂ ਜਵਾਬ ਦਿੰਦਾ ਦਿੰਦਾ, ਅਮਿੱਟ ਯਾਦਾ ਛੱਡ ਗਿਆ ।
ਹੁਣ ਆਪਣੇ ਆਲਿਆ ਤੇ ਆਜੋ,
ਪਤੰਦਰ ਗੋਆ ਆਲੇ ਬੀਚ ਤੇ ਵੀ ਪੈਟ ਕੋਟ ਨਾਲ਼ ਟਾਈ ਲਾ ਕੇ, ਫਿਰਦੇ ਹੁੰਦੇ ਆ, ਨਾਲ਼ 20-20 ਕਿੱਲੋ ਦੇ ਬੈਗ, ਨਰਮਾ ਚੁਗਣ ਆਲੇ ਬਾਜ਼ੀਗਰਾ ਵੰਗੂ ਖੁੱਚਾ ਚ ਮਾਰਦੇ ਫਿਰਦੇ ਹੁੰਦੇ ਆ,
ਜੇ ਕਿਸੇ ਦੇ ਵੱਜ ਜੇ ਫੇਰ ਕਿਹੜਾ ਮਾਫੀ ਮੰਗਦੇ ਆ,
ਆਖਣਗੇ ਮੈਨੂੰ ਤਾ ਨੀ ਦਿਸਿਆ ਤੇਰੀਆਂ ਕੇਹੜਾ ਫੁੱਟੀਆਂ
ਤੂੰ ਚੱਕ ਲੈ, ਤੈਨੂੰ ਕੀ ਰੋਕਿਆ ਕਿਸੇ ਨੇ । ਰੱਬ ਦੀ ਧਰਤੀ ਆ ।
ਐਵੇ ਤਾ ਨੀ ਏਨੀਆ ਤਰੱਕੀਆਂ ਕਰ ਲਈਆਂ ਗੋਰਿਆਂ ਨੇ, ਕੰਮ ਕਰਨ ਵੇਲੇ ਸਾਰੀ ਐਨਰਜੀ ਲਾ ਦਿੰਦੇ ਆ, ਤੇ ਮਸਤੀ ਵੇਲੇ ਰੱਜ ਕੇ ਮਸਤੀ ਕਰਦੇ ਆ ।
ਏਥੇ ਅੱਧੀ ਉਮਰ ਤੱਕ ਜਨਤਾ ਇਸੇ ਗੱਲ ਚ ਉਲਝੀ ਰਹਿੰਦੀ ਆ ਵੀ, ਦਾੜੀ ਗੋਨਿਆਣਾ ਆਲੇ ਮਾਨ ਵਰਗੀ ਰੱਖਣੀ ਆ ਕਿ ਕੇ ਠੋਡੀ ਤੇ ਜਿੱਪ ਜੀ ਰੱਖਣੀ ਆ, ਹਨੀ ਸਿੰਘ ਆਲੀ ।
ਇੱਕ ਗੋਰੀ ਡੂਢ ਕਿ ਗਿੱਠ ਦਾ ਟੋਪ ਪਾਕੇ ਬਿਸਲੇਰੀ ਆਲੀ ਬੋਤਲ ਦੇ ਸਹਾਰੇ ਈ ਇੰਡੀਆ ਘੁੰਮ ਕੇ ਮੁੜ ਜਾਦੀ ਆ,
ਸਾਡੇ ਪਤੰਦਰ ਪਿੰਡਾ ਆਲੇ, ਨਿਆਈ ਆਲੇ ਖੇਤ ਮੋਘੇ ਦੀ ਬਾਰੀ ਲਾਉਣ ਜਾਂਦੇ ਵੀ, ਸੀਖਾ ਆਲੀ ਡੱਬੀ, ਕਸੀਆ, ਟਾਕੂਆ, ਗੰਡਾਸੇ, ਗਲਾਸ, ਦੁੱਧ ਆਲਾ ਡੋਲੂ ,ਤੇ ਚਾਰਜ ਆਲੀ ਬੈਟਰੀ, ਕੰਬਲ, ਰਜਾਈਆਂ, ਪੱਲੀ, ਲੈ ਕੇ ਤੁਰਨਗੇ ਜਿਵੇ ਜਮਰੌਦ ਆਲੇ ਕਿਲੇ ਤੇ ਕਬਜ਼ਾ ਕਰਨਾ ਹੋਵੇ ।
ਜੇ ਕੋਈ ਆਪਣੇ ਆਲਾ ਵਪਾਰੀ ਜਾ ਲੀਡਰ ਹੁੰਦਾ, ਉਹਦੇ ਲਈ ਕੁਰਸੀਆਂ, ਮੇਜ, ਸੋਫੇ, ਰੱਖਣੇ ਸੀ, ਫਿਰ ਮੇਜ ਤੇ ਪਾਣੀ ਦਾ ਗਿਲਾਸ, ਨਾਲ ਪੰਜ, ਛੀ ਟੁੱਟੀਆ ਜੀਆ ਬੰਦੂਕਾਂ ਆਲੇ ਗੰਨਮੈਨ ਹੋਣੇ ਸੀ, ਫੇਰ ਥੱਬਾ ਹਾਰ ਦਾ, ਪਾਉਣਾ ਸੀ,
ਦਸ ਕਿੱਲੋ ਦੇ ਭਾਰ ਨਾਲ ਜਿੱਮੀ ਸੇਰਗਿੱਲ ਅਰਗੇ ਦਾ ਮੂੰਹ ਵੀ ਜੀਤਨ ਰਾਮ ਮਾਝੀ ਵਾਗੂੰ ਹੋ ਜਾਂਦਾ, ।
ਹਾਸਾ ਹੂਸਾ ਤਾ ਦੂਰ ਦੀ ਗੱਲ,ਲਮਕਦੀ ਜੀ ਬੂਥੀ ਨਾਲ ਕਹਿਣਗੇ, "ਯਹਾਂ ਪੇ ਆਣਾ ਮੇਰਾ ਸੋਭਾਯਗ ਹੈ" ਅੰਦਰੋ ਅੱਗ ਲੱਗੀ ਹੁੰਦੀ ਆ, ਬੀ ਇਹਨਾ ਨੇ ਈ ਜਮਾਨਤ ਜਬਤ ਕਰਾਈ ਸੀ ਪਿਛਲੇ ਇਲੈਕਸ਼ਨਾ ਚ ।
ਪੰਦਰਾ ਮਿੰਟ ਮਸਾ ਬੋਲਣਾ ਸੀ, ਉਦੋ ਵੀ ਸਪੀਡ ਐ ਹੁੰਦੀ ਆ ਜਿਵੇ ਰਾਜਸਥਾਨ ਚ ਭੁੱਕੀ ਆਲੇ ਠੇਕੇ ਮੂਰਦੀ ਪੰਜਾਬੀਆਂ ਦੇ ਟਰੱਕ ਲੰਘਦੇ ਆ, ਜਵਾਬ ਦੇਣਾ ਦੂਰ ਦੀ ਗੱਲ ਇਹ ਪੱਤਰਕਾਰਾਂ ਨੂੰ ਈ ਸਵਾਲ ਪੁੱਛਣ ਲੱਗ ਪੈਦੇ ਆ
ਮੁੱਕਦੀ ਗੱਲ ਦੱਬੇ ਮੁਰਦੇ ਕੱਡਨੇ ਹੁੰਦੇ ਆ
ਪਿੱਛੇ ਚਮਚਿਆ ਨੇ ਖੜੇ ਹੋਣਾ ਸੀ, ਜਦੋਂ ਈ ਲੀਡਰ ਸਾਹ ਲੈਦਾ, ਭੋਲੇ ਹੁਰੀ ਅਵਾਜ ਚੱਕ ਦਿੰਦੈ ਆ
ਸਰਦਾਰ ਸੁੱ *** ਸਿੰਘ ਬਾ** ਜਿੰਦਾਬਾਦ ।

Makhan Singh Sidhu
 

Attachments

  • 11249836_972016692859119_843416038704354008_n.jpg
    11249836_972016692859119_843416038704354008_n.jpg
    19.8 KB · Views: 173
Last edited by a moderator:
Top