ਤੇਰੇ ਲਫਜ਼

ਤੇਰੇ ਲਫਜ਼ ਜੁਬਾਨੋਂ, ਤੀਰ ਬਰਾਬਰ ਵਾਰ ਕਰੇਂਦੇ ਨੇਂ
ਰੱਖ ਅੰਦਰੇ ਘੁੱਟੀ, ਬਾਹਰ ਅੱਗਾਂ ਬਾਲ ਇਹ ਦੇਂਦੇ ਨੇਂ
ਸੁਣ ਨੌਜਵਾਨਾਂ, ਲੈ ਸਾਂਭ ਮਿੱਤਰਾ, ਤੂੰ ਜੋਸ਼ ਜਵਾਨੀ ਦਾ
ਚੁੱਪ ਚ' ਭਲਾ ਕਈ ਵਾਰੀ, ਰੁਖ ਕਰ ਮਨ ਸਮਝਾਨੀ ਦਾ
ਸਮਝ, ਰਮਜ ਹੈ ਸਭ ਦੀ ਆਪੋ-ਆਪਣੀ ਪਹੁੰਚ ਮੁਤਾਬਿਕ
ਬਿਨ ਰਮਜੋਂ ਜਾਵੇ ਸਮਝ ਕੋਈ, ਨਹੀਂ ਐਡਾ ਵੀ ਸੁਭਾਵਿਕ
ਗੁਰਜੰਟ ਸਿਆਣਪਾਂ ਦੇ ਖੰਭ ਲਾ-ਲਾ, ਪੰਛੀ ਕਰੀ ਜਾਂਵੇਂ ਆਜ਼ਾਦ
ਇਲਾਕਾ ਪਹਿਲਾਂ ਤੋਂ ਹੀ ਘਿਰਿਆ, ਇਥੇ ਆਲ੍ਹਣਿਆਂ ਤੇ ਵਿਵਾਦ
 
Top