ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ ਵਿਚ ਲੱਗੂਗਾ ਗੁਰਦਾ&#2616

gurdass-1.jpg

ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ ਵਿਚ ਲੱਗੂਗਾ ਗੁਰਦਾਸ ਮਾਨ ਦਾ ਅਖਾੜਾ
ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ ਵਿਚ ਲੱਗੂਗਾ ਗੁਰਦਾਸ ਮਾਨ ਦਾ ਅਖਾੜਾ



ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬਹੁਤ ਵੱਡੇ ਫੈਨ ਹਨ ਤੇ ਇਹ ਗੱਲ ਕਿਸੇ ਤੋਂ ਲੁਕੀ ਵੀ ਨਹੀਂ ਹੈ। 11 ਦਸੰਬਰ ਨੂੰ ਵਿਰਾਟ ਕੋਹਲੀ ਦਾ ਵਿਆਹ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਹੋਇਆ, ਜਿਸ ਦੀ ਰਿਸੈਪਸ਼ਨ ਪਾਰਟੀ 21 ਦਸੰਬਰ ਨੂੰ ਦਿੱਲੀ ਤੇ 26 ਦਸੰਬਰ ਨੂੰ ਮੁੰਬਈ ਵਿਖੇ ਰੱਖੀ ਗਈ ਹੈ।



ਕੁਝ ਦਿਨਾਂ ਤੋਂ ਇਹ ਖਬਰ ਵਾਇਰਲ ਹੋ ਰਹੀ ਹੈ ਕਿ ਗੁਰਦਾਸ ਮਾਨ, ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਰਿਸੈਪਸ਼ਨ ਪਾਰਟੀ ‘ਚ ਪੇਸ਼ਕਾਰੀ ਦੇਣ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਅੱਜ ਗੱਲਬਾਤ ਕਰਦਿਆਂ ਗੁਰਦਾਸ ਮਾਨ Gurdas Maan ਦੇ ਕਰੀਬੀ ਸੂਤਰ ਨੇ ਕਰ ਦਿੱਤੀ ਹੈ। ਜੀ ਹਾਂ, ਗੁਰਦਾਸ ਮਾਨ, ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪੇਸ਼ਕਾਰੀ ਦੇਣਗੇ। ਵਿਰਾਟ ਨੂੰ ਗੁਰਦਾਸ ਮਾਨ ਦੇ ਲਗਭਗ ਸਾਰੇ ਗੀਤ ਜ਼ੁਬਾਨੀ ਯਾਦ ਵੀ ਹਨ। ਇਸ ਗੱਲ ਦਾ ਇਜ਼ਹਾਰ ਵਿਰਾਟ Virat Kohli ਨੇ ਇਕ ਇੰਟਰਵਿਊ ਦੌਰਾਨ ਵੀ ਕੀਤਾ ਸੀ।



ਵਿਰਾਟ ਦੀ ਇੱਛਾ ਸੀ ਕਿ ਉਸ ਦੇ ਕਿਸੇ ਪ੍ਰੋਗਰਾਮ ‘ਚ ਗੁਰਦਾਸ ਮਾਨ ਗੀਤ ਗਾਉਣ ਤੇ ਹੁਣ ਵਿਰਾਟ ਦੀ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ। ਦੱਸਣਯੋਗ ਹੈ ਕਿ ਵਿਰਾਟ ਤੇ ਅਨੁਸ਼ਕਾ ਇਨ੍ਹੀਂ ਦਿਨੀਂ ਸਵਿਟਜ਼ਰਲੈਂਡ ‘ਚ ਹਨੀਮੂਨ ਮਨਾ ਰਹੇ ਹਨ।



 
Top