ਕੈਟਰੀਨਾ ਨੂੰ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ-&#26

chief

Prime VIP
ਕੈਟਰੀਨਾ ਨੂੰ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ-ਸੱਲੂ



ਅਭਿਨੇਤਾ ਸਲਮਾਨ ਖਾਨ ਫਿਲਮ 'ਵੀਰ' ਦੀ ਉਹਨਾਂ ਦੀ ਸਹਿ-ਕਲਾਕਾਰ ਅਤੇ ਨਵੀਂ ਅਭਿਨੇਤਰੀ ਜ਼ਰੀਨ ਖਾਨ ਦੀ ਅਭਿਨੇਤਰੀ ਕੈਟਰੀਨਾ ਕੈਫ਼ ਨਾਲ ਤੁਲਨਾ ਦੀ ਚਰਚਾ ਸੁਣ ਕੇ ਤੰਗ ਆ ਚੁੱਕੇ ਹਨ। ਅਭਿਨੇਤਾ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਜ਼ਰੀਨ ਅਤੇ ਕੈਟਰੀਨਾ ਦਾ ਚਿਹਰਾ ਇੱਕ-ਦੂਜੇ ਨਾਲ ਨਹੀਂ ਮਿਲਦਾ।

ਜ਼ੀ ਟੀਵੀ ਦੇ ਡਾਂਸ ਰਿਐਲਟੀ ਸ਼ੋਅ 'ਡਾਂਸ ਇੰਡੀਆ ਡਾਂਸ-2' ਵਿੱਚ ਸ਼ਾਮਿਲ ਹੋਏ ਸਲਮਾਨ ਨੇ ਸ਼ੋਅ ਦੇ ਦੌਰਾਨ ਸ਼ੋਅ ਦੇ ਪੇਸ਼ਕਾਰ ਮਿਥੁਨ ਚੱਕਰਵਰਤੀ ਨੂੰ ਕਿਹਾ ਕਿ ਮੀਡੀਆ ਵਾਲੇ ਮੈਥੋਂ ਇਹ ਸਵੀਕਾਰ ਕਰਾਉਣਾ ਚਾਹੁੰਦੇ ਹਨ ਕਿ ਜ਼ਰੀਨ ਅਤੇ ਕੈਟਰੀਨਾ ਇੱਕੋ ਜਿਹੀਆਂ ਦਿਸਦੀਆਂ ਹਨ। ਉਹਨਾਂ ਨੇ ਕਿਹਾ ਕਿ ਉਹ ਇਹ ਕਹਿੰਦੇ-ਕਹਿੰਦੇ ਥੱਕ ਗਏ ਹਨ ਕਿ ਕੈਟਰੀਨਾ ਦੇ ਸਾਹਮਣੇ ਜ਼ਰੀਨ ਕਿਤੇ ਵੀ ਖੜ੍ਹੀ ਨਹੀਂ ਹੁੰਦੀ।

ਉਹਨਾਂ ਨੇ ਕਿਹਾ ਕਿ ਕੈਟਰੀਨਾ ਨੂੰ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਅਤੇ ਮੈਂ ਕਹਿੰਦਾ ਹਾਂ ਕਿ ਜ਼ਰੀਨ ਕੈਟਰੀਨਾ ਵਰਗੀ ਨਹੀਂ ਦਿਸਦੀ ਹੈ। ਖੁਦ ਸਲਮਾਨ ਨੇ 20 ਸਾਲ ਪਹਿਲਾਂ ਇਸ ਫਿਲਮ ਦੀ ਕਹਾਣੀ ਲਿਖੀ ਸੀ। ਇਹ ਫਿਲਮ ਉੱਪਨਿਵੇਸ਼ਕ ਭਾਰਤ ਦੇ ਪਿਛੋਕੜ ਤੇ ਬਣੀ ਹੈ।
 
Re: ਕੈਟਰੀਨਾ ਨੂੰ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ-

hmmmm
 

Pardeep

๑۩۩๑┼●ℛŐŶ
Re: ਕੈਟਰੀਨਾ ਨੂੰ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ-

Salman khan ne mere kol kut khani hai :smirk :kpw


























:an :hide
 
Top