ਓਹ ਕੋਈ ਨਾ ਕੋਈ ਕੰਮ ਕਰਦਾ ਰਹਿੰਦਾ

Yaar Punjabi

Prime VIP
ਸੱਟਾਂ ਲੱਗਣ ਦੇ ਬਾਵਜੂਦ ਓਹ ਕੋਈ ਨਾ ਕੋਈ ਕੰਮ ਕਰਦਾ ਰਹਿੰਦਾ. ਡਾਕਟਰ ਨੂੰ ਦਿਖਾਉਣ ਤੇ ਮਹਿੰਗੀਆਂ ਦੀਵਾਈਆਂ ਲੈਣ ਦੀ ਉਸਦੀ ਹੈਸੀਅਤ ਨਹੀਂ ਸੀ.
ਹੌਲੀ ਹੌਲੀ ਉਸਦੇ ਅੰਦਰ ਦੀ ਸੱਟ ਨਾਸੂਰ ਬਣਦੀ ਗਈ, ਤੇ ਇੱਕ ਦਿਨ ਓਹ ਅਜਿਹਾ ਸੜਕ ਕਿਨਾਰੇ ਕੰਮ ਕਰਨ ਲੱਗਾ ਕੇ ਓਹ ਕਦੇ ਘਰ ਵਾਪਿਸ ਨਾ ਗਿਆ ਤੇ ਓਥੇ ਹੀ ਲਾਸ਼ ਬਣ ਅਖ਼ਬਾਰ ਦੀ ਤਰਾਂ ਲੇਟ ਗਿਆ.
ਇੱਕ ਲਾਚਾਰ, ਗ਼ੁਰਬਤ ਦਾ ਝੰਬਿਆ, ਜੀਵ ਜਿਹੜਾ ਇਸ ਧਰਤੀ 'ਤੇ ਸਭ ਤੋਂ ਉੱਤਮ ਜੂਨੇ ਆਇਆ ਸੀ, ਸਦਾ ਲਈ ਗ਼ਰੀਬੀ ਕਰਕੇ ਇਸ ਸੰਸਾਰ ਤੋਂ ਰੁਖਸਤ ਹੋ ਗਿਆ ਸੀ.

ਉਸਦੇ ਮਰਨ ਤੋਂ ਬਾਅਦ ਘਰ ਵਿੱਚ ਪਿਆ ਇੱਕ ਸੰਦੂਕ ਖੋਲਿਆ ਗਿਆ, ਸੰਦੂਕ ਵਿਚੋਂ ਇੱਕ ਗੁਲਾਬੀ ਪੱਗ ਜੋ ਸ਼ਾਇਦ ਉਸਨੇ ਖ਼ਾਸ ਵੇਲੇ ਜਾਂ ਖੁਸ਼ੀ ਦੇ ਮੌਕੇ 'ਤੇ ਬੰਨਣ ਲਈ ਰੱਖੀ ਸੀ, ਕੁੱਝ ਸਿੱਕੇ, ਕੁੱਝ ਧੇਲੀਆਂ, ਚਵਾਨੀਆਂ ਵੀ ਨਿਕਲੇ, ਜੋ ਖੌਰੇ ਉਸਨੇ ਇਹ ਸੋਚਕੇ ਰੱਖੇ ਸੀ ਕਿ ਓਹ ਇੱਕ ਦਿਨ ਘਰ ਮਿੱਟੀ 'ਚ ਰੁੱਲ ਰਹੇ ਪੁੱਤਰ ਜਾਂ ਕਦੇ ਪੋਤਰਿਆਂ ਦੀ ਬਾਰਾਤ ਵਿੱਚ ਸੁੱਟੇਗਾ.
 
Top