ਮੈਂ ਬੰਦਾ ਹਾਂ ਸਿਰਫ਼ ਬੰਦਾ ਹਾਂ

KARAN

Prime VIP
ਮੈਂ ਨਾ ਨਾਸਤਕ
ਨਾ ਆਸਤਕ
ਨਾ ਲਿਖਾਂ ਕਿੱਸੇ ਵਾਰਤਕ
ਨਾ ਕਵਿਤਾ ਨੂੰ ਜਾਣਾਂ
ਨਾ ਨਜਮਾਂ ਪਛਾਣਾਂ
ਸਾਹਿਤਮਈ ਗੱਲਾਂ
ਮੈਂ ਮੂਰਖ ਕੀ ਜਾਣਾਂ
ਨਾ ਤਰਕਸ਼ੀਲ
ਨਾ ਪਰਚਾਰਕ
ਨਾ ਬਿਹੰਗਮ
ਨਾ ਪਰਵਾਰਿਕ
ਨਾ ਸ਼ਰਾਰਤੀ ਅਨਸਰ
ਨਾ ਸਮਾਜ ਸੁਧਾਰਕ
ਨਾ ਕਵੀ ਹਾਂ ਨਾ ਕੋੲੀ ਪਾਠਕ
ਨਾ ਅੱਗ ਹਾਂ
ਨਾ ਸੇਕ ਹਾਂ
ਨਾ ਕਿਸੇ ਪਾਸਿਓਂ ਨੇਕ ਹਾਂ
ਨਾ ਇਨਕਲਾਬ ਦਾ ਝੰਡਾ ਹਾਂ
ਨਾ ਸੱਤਾ ਦੀ ਕੁਰਸੀ ਦਾ ਡੰਡਾ ਹਾਂ
ਲੋਕੀਂ ਭਾਵੇਂ ਕਾਫ਼ਰ ਗਿਣਦੇ
ਪਰ ਮੈਂ ਸੋਚਾਂ ਮੈਂ ਬੰਦਾ ਹਾਂ
ਏਸੇ ਤਰਾਂ ਹੀ ਕਰੋ ਕਬੂਲ
ਜਿੱਦਾਂ ਦਾ ਵੀ ਬੰਦਾ ਹਾਂ
ਮੈਂ ਬੰਦਾ ਹਾਂ ਸਿਰਫ਼ ਬੰਦਾ ਹਾਂ

ਗੁਰਪ੍ਰੀਤ ਜ਼ੀਰਾ
 
Top