Bhardwaj Ramesh
Member
ਨਿੱਤ ਕਰਦਾ ਏਂ ਗੱਲ ਤੂੰ ਰੁਵਾਵਣ ਦੀ
ਝੜੀ ਰੁਕਦੀ ਨਾ ਹੁਣ ਅੱਖੋਂ ਸਾਵਨ ਦੀ
ਅਸੀਂ ਉਹਲੇ ਹੋ ਕੇ ਤੈਥੋਂ ਨਿੱਤ ਰੋ ਲੈਂਦੇ
ਲੋੜ ਸਮਝੀ ਨਾ ਕਦੀ ਤੂੰ ਮਨਾਵਣ ਦੀ
ਇੱਕ ਵਾਰੀ ਆਜਮਾ ਕੇ ਸਾਨੂੰ ਵੇਖ ਲੈ ਤੂੰ
ਆਸ ਟੁੱਟਨੀ ਨਾ ਕਦੇ ਤੈਨੂੰ ਚਾਹਵਣ ਦੀ
ਹੋਇਆ ਰੁਖਸਤ ਤੂੰ ਮੇਰੇ ਜਜਬਾਤਾਂ ਤੋਂ
ਕੋਸ਼ਿਸ਼ ਕਰੇਂ ਨਾ ਤੂੰ ਫਾਸਲਾ ਘਟਾਵਣ ਦੀ
ਹਰਫ ਲੋਚਦੇ ਤੂੰ ਗਜ਼ਲ ਦਾ ਸ਼ਿੰਗਾਰ ਬਣੇ
ਐਪਰ ਸੋਚ ਰੱਖੇਂ ਸਾਨੂੰ ਤੂੰ ਗਿਰਾਵਣ ਦੀ
ਜੋ ਵੱਸਦੇ ਨੇ ਦਿਲੀਂ ਸੋਹਲ ਨਹੀਂ ਭੁੱਲਦੇ
ਦਿੱਲ ਪੱਥਰਾਂ ਨੂੰ ਲੋੜ ਕੀ ਸੁਨਾਵਣ ਦੀ
ਆਰ.ਬੀ.ਸੋਹਲ