ਮਾਏ ਸੋਚ ਕੇ ਕਰਾਉਣੀ ਮੈਂ ਤਾਂ ਮੰਗਨੀ

ਮਾਏ ਸੋਚ ਕੇ ਕਰਾਉਣੀ ਮੈਂ ਤਾਂ ਮੰਗਨੀ
ਇਹ ਗੱਲ ਕਹਿਣੋ ਨਹੀਂ ਸੰਗਨੀ
ਜਿਥੇ ਦਾਜ਼ ਦੇ ਭਿਖਾਰੀ ਲੋਕ ਹੋਣਗੇ
ਜਿੰਦ ਉਸ ਘਰ ਵਿੱਚ ਨਹੀ ਰੰਗਨੀ

ਧੀ ਦਾਨ ਨਾਲੋ ਵੱਧ ਕੀ ਏ ਦਰਜਾ
ਦਾਜ਼ ਦੇਣਾ ਕਾਨੂੰ ਚੁੱਕ ਚੁੱਕ ਕਰਜਾ
ਵਿੱਚ ਕਰਜ਼ ਦੇ ਜਾਨ ਨਹੀ ਟੰਗਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ

ਤੁਸਾਂ ਚਾਵਾਂ ਨਾਲ ਪਾਲਿਆ ਪੜਾਇਆ ਏ
ਘੱਰ ਸਾਂਭਣਾ ਏ ਕਿਦਾਂ ਇਹ ਸਿਖਾਇਆ ਏ
ਜਿਥੇਂ ਦਾਜ਼ ਲਈ ਕਰੂ ਸੱਸ ਤੰਗ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ

ਇਹਨੇ ਹੋਰ ਵੀ ਕੁਰੀਤੀਆਂ ਵਧਾਈਆਂ ਨੇ
ਧੀਆਂ ਦਾਜ਼ ਡਰੋਂ ਕੁਖਾਂ ‘ਚ ਮੁਕਾਈਆਂ ਨੇ
ਚੰਗੀ ਸੋਚ ਵਾਲਾ ਅੱਗੇ ਜਾਉ ਲੰਘ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ

ਜਿਹੜਾ ਮੰਗੇ ਦਾਜ਼ ਪਾਓ ਉਹਨੂੰ ਲਾਹਨਤਾਂ
ਉਹਦੀ ਹੋਏ ਨਾ ਸਮਾਜ ‘ਚ ਮਹਾਨਤਾ
“ਸੋਹਲ” ਦਾਜ਼ ਦੇ ਖਿਲਾਫ਼ ਛੇੜੂ ਜੰਗ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ

ਆਰ.ਬੀ.ਸੋਹਲ
progress-1.gif
 
Top