ਜਿੰਨੇ ਵੀ ਕੰਮ ਮਿੱਤਰਾ

[JUGRAJ SINGH]

Prime VIP
Staff member
ਜਿੰਨੇ ਵੀ ਕੰਮ ਮਿੱਤਰਾ ਤੂੰ ਸਰਕਾਰੀ ਕਰਦਾ ਐਂ !
ਆਪਣੇ ਲੋਕਾਂ ਨਾਲ ਓਨੀ ਗੱਦਾਰੀ ਕਰਦਾ ਐਂ !
ਦਰਦ ਭੁਲਾ ਕੇ ਲੋਕਾਂ ਦਾ ਸੋਹਲੇ ਗਾਵੇਂ ਰਾਜੇ ਦੇ
ਇਹ ਕਿਸ ਕਿਸਮ ਦੀ ਕਲਾਕਾਰੀ ਕਰਦਾ ਐਂ !
ਤੇਰੀ ਮਹਿਫਿਲ ਚੋਂ ਉਦੋਂ ਹੀ ਉੱਠ ਜਾਂਦਾ ਹਾਂ ਮੈਂ
ਜਦ ਵੀ ਸ਼ੁਰੂ ਤੂੰ ਰਾਗ ਦਰਬਾਰੀ ਕਰਦਾ ਐਂ !
ਤੇਰੀ ਔਕਾਤ ਇੱਕ ਪਾਏਦਾਨ ਤੋਂ ਵੱਧ ਕੁੱਝ ਨਹੀਂ
ਤੈਨੂੰ ਲਗਦੈ ਸ਼ਾਹੀ ਰੱਥ ਦੀ ਸਵਾਰੀ ਕਰਦਾ ਐਂ !
ਮਾਸੂਮ ਸਰੋਤੇ ਤੇਰੇ ਰਾਹੀਂ ਪਲਕਾਂ ਵਿਛਾਉਂਦੇ ਸੀ
ਤੂੰ ਤਾਂ ਰਾਜੇ ਵਿਹੜੇ ਬਹੁਕਰ ਬੁਹਾਰੀ ਕਰਦਾ ਐਂ !
ਲੋਕ-ਗਾਇਕ ਕਹਾਵੇਂ ਪਰ ਰਾਜ-ਤਰਾਨੇ ਗਾਵੇਂ
ਆਪਣੀ ਕਲਾ ਦੀ ਕਿਉਂ ਚੋਰ ਬਜ਼ਾਰੀ ਕਰਦਾ ਐਂ !
ਰਾਜੇ ਹੁੰਦੇ ਕਦੋਂ ਕਿਸੇ ਦੇ ਭੋਲਿਆ ਪੰਛੀਆ ਓਏ
ਜਿੰਨਾ ਪਿੱਛੇ ਗਰੀਬਾਂ ਨਾਲ ਹੁਸ਼ਿਆਰੀ ਕਰਦਾ ਐਂ !
 
Top