Bhardwaj Ramesh
Member
ਕੀ ਕਰਾਂ ਮੈ ਸਿਫਤ ਪੰਜਾਬ ਦੀ,
ਪਿੰਡਾ ,ਸ਼ਹਿਰਾਂ ਤੇ ਖੁਸ਼ਬੂ ਹੈ ਆਬ ਦੀ !
ਲੰਬੇ ਗਭਰੂ ,ਸੋਹਣੀਆਂ ਮੁਟਿਆਰਾਂ ,
ਗਿੱਦਾ ਪਾਵਣ ਉੱਡ ਉੱਡ ਨਾਰਾਂ !
ਮੰਦਰ ,ਮਸੀਤਾਂ ,ਗੁਰੂਦੁਵਾਰੇ ,
ਜਿਥੇ ਮਿਲਣ ਪਿਆਰ ਨਾਲ ਸਾਰੇ !
ਮਾਝੇ ,ਮਾਲਵੇ ,ਦੁਆਬੇ ਭਰਾਵਾਂ,
ਤੋਂ ਮੈ ਵਾਰੀ ਵਾਰੀ ਸਦਕੇ ਜਾਵਾਂ !
ਜਦੋਂ ਚੜਨ ਅਸਮਾਨੀਂ ਗੁੱਡੀਆਂ ,
ਬਚੇ ਖੇਲਣ ਪਾ ਪਾ ਲੁੱਡੀਆਂ !
ਜਦੋਂ ਲਗਦੇ ਨੇ ਇਥੇ ਮੇਲੇ,
ਖੁਸ਼ੀਆਂ ਮਾਨਣ ਲੋਕ ਉੱਸ ਵੇਲੇ!
ਧਰਤੀ ਰੀਜਾਂ ਨਾਲ ਹੈ ਜੋਈ ,
ਇਥੇ ਹੁੰਦੀ ਫਸਲ ਨਰੋਈ !
ਸੰਤਾਂ ,ਗੁਰੂਆਂ ਪੀਰਾਂ ਦਾ ਡੇਰਾ ,
ਇਹ ਸੋਹਣਾ ਪੰਜਾਬ ਹੈ ਮੇਰਾ .....
ਇਹ ਸੋਹਣਾ ਪੰਜਾਬ ਹੈ ਮੇਰਾ .....
ਆਰ.ਬੀ.ਸੋਹਲ