ਮੈਂ ਲੰਬੇ ਸਫਰ ਦਾ ਏਨਾ ਝਮੇਲਾ ਚੱਕ ਨਹੀਂ ਸਕਦਾ

KARAN

Prime VIP
ਮੈਂ ਲੰਬੇ ਸਫਰ ਦਾ ਏਨਾ ਝਮੇਲਾ ਚੱਕ ਨਹੀਂ ਸਕਦਾ,
ਤੁਸੀਂ ਜੇ ਨਾਲ ਹੋ ਜਾਵੋ, ਤਾਂ ਫਿਰ ਮੈਂ ਥੱਕ ਨਹੀਂ ਸਕਦਾ........

ਭਰੋਸੇ ਦੀ ਮੈਂ ਕੀ ਆਖਾਂ, ਇਹ ਉੱਠਿਆ ਇਸ ਤਰ੍ਹਾਂ ਸਭ ਤੋਂ,
ਕਿ ਆਪਣੇ-ਆਪ ਦੇ ਬਾਝੋਂ, ਕਿਤੇ ਵੀ ਰੱਖ ਨਹੀਂ ਸਕਦਾ.........

ਕਿ ਜਿਸ ਲਈ ਤਰਸੀਆਂ ਅੱਖਾਂ, ਤੇ ਕਰੀਆਂ ਕੋਸ਼ਿਸ਼ਾਂ ਲੱਖਾਂ,
ਜਦੋਂ ਉਹ ਸਾਹਮਣੇ ਆਵੇ, ਮੈਂ ਜਲਵਾ ਤੱਕ ਨਹੀਂ ਸਕਦਾ..........

ਤੇਰੇ ਨਾ’ ਚੱਲਦਿਆਂ ਹੋਇਆਂ, ਇਹ ਕੈਸੇ ਮੋੜ ਆਉਂਦੇ ਨੇ?
ਕਿਤੇ ਮੈਂ ਜੁੜ ਨਹੀਂ ਸਕਦਾ, ਕਿਤੇ ਹੋ ਵੱਖ ਨਹੀਂ ਸਕਦਾ...........

Baba Beli
 
Top