ਜੋ ਪਿਆਰ ਦੀ ਚਿਣਗ ਜਗਾ ਗਿਆ ਏ...................

ਕੌਣ ਹੈ ਜੋ ਸੁਪਨੇ ਵਿੱਚ ਆ ਗਿਆ ਏ,
ਜੋ ਪਿਆਰ ਦੀ ਚਿਣਗ ਜਗਾ ਗਿਆ ਏ,

ਹਾਢ਼ੇ ਕਢਾ ਤੇ ਨਾਲ ਮੈ ਤਰਲੇ ਪਾਵਾਂ ,
ਫਿਰ ਖ਼ਿਆਲਾਂ ਦੇ ਪੰਨੇ ਫਿਰੋਲੀ ਜਾਵਾਂ ,
ਕੌਣ ਜਿੰਦਗੀ ਨੂੰ ਭੈਰ੍ਹਾ ਰੋਗ ਲਾ ਗਿਆ ਏ,
ਜੋ ਪਿਆਰ ਦੀ ਚਿਣਗ............

ਰੋਜ਼ ਅਖਾਂ ਚ’ ਗੁਜਾਰਦੀ ਮੈ ਰਾਤ ਸਾਰੀ,
ਦਿਲ ਲੋਚੇ ਜਿਸਨੇ ਹੈ ਮਤ ਮਾਰੀ,
ਜੋ ਜਗਨ ਦੀ ਸਜ਼ਾ ਸੁਣਾ ਗਿਆ ਏ,
ਜੋ ਪਿਆਰ ਦੀ ਚਿਣਗ...........

ਸਖੀਆਂ ਸਹੇਲੀਆਂ ਮੇਰੇ ਤੇ ਝਾਤ ਮਾਰੀ ,
ਕਲੋਲਾਂ ਕਰਦੀਆਂ ਨੇ ਫਿਰ ਉਹ ਵਾਰੋ ਵਾਰੀ ,
ਕੁਢ਼ੇ ਇਹ ਕੀ ਤੂੰ ਹਾਲ ਬਣਾ ਲਿਆ ਏ ,

ਜੋ ਪਿਆਰ ਦੀ ਚਿਣਗ......................
ਵਿਚ ਖ਼ਿਆਲਾ ਦੇ ਰਵਾਂ ਮੈ ਖੋਈ ਖੋਈ,
ਕੀਤਾ ਜੁਦਾਈ ਤੇਰੀ ਨੇ ਮੈਨੂ ਅਧ ਮੋਈ ,
ਸਦਾ ਸਾਰੂਰ ਚ’ ਰਹਿਣਾ ਸਿਖਾ ਗਿਆ ਏ ,
ਜੋ ਪਿਆਰ ਦੀ ਚਿਣਗ......................

ਆਰ .ਬੀ.ਸੋਹਲ
 
Top