ਇਹ ਦੁਨੀਆਂ ਰਲੀ ਹੈ

ਬੋਲਣਾ ਤੇ ਸਾਨੂੰ ਵੀ ਬਹੁਤ ਕੁਝ ਆਉਂਦਾ
ਪਰ ਚੁੱਪ ਚ' ਭਲੀ ਹੈ, ਕਾਕਾ.. ਚੁਪ ਚ' ਭਲੀ ਹੈ
ਪਵੇ ਲੰਘਣਾ ਸੀਸ ਨਿਵਾ ਕੇ ਜਿਥੋਂ
ਐਸੀ ਯਾਰ ਸਾਡੇ ਦੀ ਗਲੀ ਹੈ, ਕਾਕਾ ... ਯਾਰ ਸਾਡੇ ਦੀ ਗਲੀ
ਇਹ ਦੁਨੀਆਂ ਰਲੀ ਹੈ, ਇਹ ਦੁਨੀਆਂ ਰਲੀ ਹੈ

ਦੁਨੀਆਂਦਾਰ ਮਹਿਖਾਨੇ ਅੰਦਰ ਰੌਲਾ ਪਾਈ ਜਾਂਦੇ ਨੇਂ
ਕੋਈ ਨਾਂ ਕਿਸੇ ਦੀ ਸੁਣਕੇ ਰਾਜੀ, ਸਭ ਆਪਣੀ ਸੁਨਾਈ ਜਾਂਦੇ ਨੇਂ
ਨਿੰਦ ਛੱਡੇ ਇਹਨਾਂ ਗੁਰੂ ਪੀਰ ਵੀ, ਬੱਸ ਖੁਦ ਦੀ ਵਡਿਆਈ ਚਾਹਂਦੇ ਨੇਂ
ਮੈਂ ਤਾਂ ਇੱਕ ਨਿਮਾਣਾ ਬੰਦਾ, ਹੱਥ ਧਰਿਆ ਸਿਰ ਮੌਲਾ ਅਲੀ ਹੈ.....ਅਲੀ ਹੈ ....
ਇਹ ਦੁਨੀਆਂ ਰਲੀ ਹੈ, ਇਹ ਦੁਨੀਆਂ ਰਲੀ ਹੈ....

ਅੱਜ ਫਿਲਮਾਂ ਦੇ ਨਾਂ ਸਾਰੇ ਜੱਟ ਤੇ ਨੇਂ, ਭਾਵੇਂ ਹੰਕਾਰ ਨੇਂ ਜੜ੍ਹੋਂ ਈ ਪੱਟ ਤੇ ਨੇਂ
ਕਰਕੇ ਸਭਿਆਚਾਰ ਦੀ ਗੱਲ ਤੁਰਦੇ, ਲੀੜੇ ਹੌਲੀ-ਹੌਲੀ ਅੱਗੋਂ-ਪਿੱਛੋਂ ਕੱਟਤੇ ਨੇਂ
ਕੈਮਰਿਆਂ ਤੇ ਨਿੱਤ ਮੰਗੇ ਮਾਫ਼ੀ, ਪਰ ਵਿੱਚ ਅਸਲੀਅਤ ਕਿੱਥੇ ਅਜੇ ਟਲੀ ਹੈ
ਇਹ ਦੁਨੀਆਂ ਰਲੀ ਹੈ, ਇਹ ਦੁਨੀਆਂ ਰਲੀ ਹੈ....

ਕੁਝ ਅਸਾਂ ਨੇਂ ਹੀ ਆਪਣਿਆਂ ਨੂੰ ਛਹਿ ਦੇ ਤੀ, ਚੀਜ ਅਧੀ-ਜੁਬਾਨੋਂ ਮੰਗੀ ਝੱਟ ਲੈ ਦੇ ਤੀ
ਕੱਲਾ-ਕੱਲਾ ਪੁੱਤ ਐ ਜੀ ਆਪਣਾ, ਵੱਡੀ ਤੋਂ ਵੱਡੀ ਗੱਡੀ ਇਹ ਕਹਿ ਦੇ ਤੀ
ਕੀ ਲੈਣਾ ਦੁਨੀਆਂ ਨੇਂ ਐਸੇ ਕੱਲਿਆਂ ਤੋਂ, ਜਿਨ੍ਹਾ ਨੂੰ ਪਾਉਣ ਲਈ ਦੇਣੀ ਪਈ ਬਲੀ ਹੈ
ਇਹ ਦੁਨੀਆਂ ਰਲੀ ਹੈ, ਇਹ ਦੁਨੀਆਂ ਰਲੀ ਹੈ....

ਬਣ ਪੰਡਿਤ, ਸਾਧ, ਫ਼ਕੀਰ ਆਮ ਬੰਦੇ, ਸਭਨਾ ਨੇਂ ਪਾ ਦੁਕਾਨ ਲਈ
ਮੈਂ ਵਾਧੂ ਜਾਂਦੇ ਵੇਖੇ ਨੇਂ, ਕੋਲ ਇਹਨਾਂ ਦੇ ਵੱਡੇ ਮਕਾਨ ਲਈ
ਆਉਣ ਵਾਲਾ ਤੇਰਾ ਭਵਿੱਖ ਬੜਾ ਤੇਜ ਬੀਬਾ, ਕਹਿੰਦੇ ਗੁਰਜੰਟ ਫੜ੍ਹ ਸਭ ਦੀ ਤਲੀ ਹੈ
ਇਹ ਦੁਨੀਆਂ ਰਲੀ ਹੈ, ਇਹ ਦੁਨੀਆਂ ਰਲੀ ਹੈ....

ਪਵੇ ਲੰਘਣਾ ਸੀਸ ਨਿਵਾ ਕੇ ਜਿਥੋਂ
ਐਸੀ ਯਾਰ ਸਾਡੇ ਦੀ ਗਲੀ ਹੈ, ਕਾਕਾ ... ਯਾਰ ਸਾਡੇ ਦੀ ਗਲੀ
ਇਹ ਦੁਨੀਆਂ ਰਲੀ ਹੈ, ਇਹ ਦੁਨੀਆਂ ਰਲੀ ਹੈ
 
Top