ਦਿਲ ਤਾ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ

KARAN

Prime VIP
ਮਿਲਦੀ ਨਹੀਂ ਮੁਸਕਾਨ ਹੀ ਹੋਂਠੀਂ ਸਜਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ |

ਹੋਠਾਂ ਤੇ ਹਾਸਾ ਮਰ ਗਿਆ
ਦੰਦਾਸਾ ਰਹਿ ਗਿਆ ,
ਇਹੀ ਰਿਹਣਦੇ ਹਾਸਿਆਂ ਦਾ
ਭਰਮ ਪਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ |

ਵਿਛੜੇ ਸੱਜਣ ਨੇ ਖਾਵ ਵਿੱਚ
ਸੀਨੇ ਨੂੰ ਲਾ ਕਿਹਾ ,
ਕਿਸਨੇ ਕਿਹਾ ਸੀ ਇੰਝ ਤੈਂਨੂੰ
ਦਿਲ ਨੂੰ ਲਾਉਂਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਏ ,ਮੇਰਾ ਮਿਲਣ ਆਉਣ ਨੂੰ |

ਟੁੱਟਿਆ ਏ ਨਿਉ,
ਗੂੜਾ ਜਿਹਾ ਚਸ਼ਮਾ ਖਰੀਦ ਲੈ,
ਰੋ-ਰੋ ਕੇ ਸੁੱਜੀਆਂ ਸਹੁਣੀਂਆਂ
ਅੱਖੀਆਂ ਲੁਕਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ |

ਆਵਾਂਗੇ ਤੇਰੀ ਵੀ ਗਲੀ
ਇੱਕ ਦਿਨ ਸ਼ਨਨ - ਸ਼ਨਨ,
ਤੇਰੇ ਬਿਨਾ ਵੀ ਜੀ ਰਹੇ ਹਾਂ
ਇਹ ਦਿਖਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ |

writer - ਡਾ. ਸੁਰਜੀਤ ਪਾਤਰ
 
Top