ਮਿੱਤਰਾਂ ਨੂੰ ਪਛਾਣ

ਦੁਸ਼ਮਣਾਂ ਤੋਂ ਨਾ ਡਰ ਨਾ ਵੇ ਦਿਲਾਂ,ਮਿਤਰਾਂ ਨੂੰ ਪਛਾਣ,
ਦੁਸ਼ਮਣ ਤੇ ਨੇ ਤੈਥੋਂ ਡਰਦੇ,
ਮਿਤਰਾਂ ਕਰਨਾ ਤੇਰਾ ਘਾਣ,
ਕੰਡਿਆਂ ਦਾ ਤਾਂ ਕੱਮ ਹੈ ਚੁੰਭਣਾ,
ਤੈਨੂੰ ਜਖਮ ਫੁੱਲਾਂ ਨੇ ਦੇਣੇ,
ਕੰਡਿਆਂ ਤੋਂ ਨਾ ਡਰ ਵੇ ਦਿਲਾਂ,ਫੁੱਲਾਂ ਨੂੰ ਪਛਾਣ,
ਗਮ ਤਾਂ ਸਾਥ ਦੇਣਾ ਹਰ ਵੇਲੇ,
ਹੋ ਨਾ ਗਮ ਤੋਂ ਤੂੰ ਪਰੇਸ਼ਾਨ,
ਸੁਖਾਂ ਨੇ ਜਦੋਂ ਸਾਥ ਛੱਡ ਦੇਣਾ,
ਸੁਖਾਂ ਤੇ ਨਾ ਕਰ ਮਾਣ,
ਮੇਰੇ-ਮੇਰੇ ਜਿੰਨਾਂ ਨੂੰ ਕਰਦਾ,
ਆਪਣੇ ਹੋਣ ਦੀ ਝੂਠੀ ਆਸ ਤੂੰ ਰਖਦਾ,
ਇੱਕ ਦਿਨ ਓਹੀ ਆਪਣੇ ਤੈਨੂੰ ਮੋਡਾ ਦੇ ਕੇ,
ਤੈਨੂੰ ਪਹੁੰਚਾ ਦੇਣਗੇ ਸ਼ਮਸ਼ਾਨ


By Sarbjit Kaur Toor
 
Ginni%20Singh.gif
Ginni%20Singh.gif
 
Top