ਮੇਰੀ ਮਿਤਰੋ ਬੜੀ ਸਿਆਣੀ ਏ ਜੀ

ਮੇਰੀ ਮਿਤਰੋ ਬੜੀ ਸਿਆਣੀ ਏ ਜੀ
ਮੇਰੇ ਨਾਲ ਹੀ ਪੜਦੀ ਏ ਮੇਰੀ ਹਾਣੀ ਏ ਜੀ
ਘਰ ਮੱਛੀ ਮੋਟਰ ਲੱਗੀ ਏ ਖੂਹੇ ਤੋ ਭਰਦੀ ਪਾਣੀ ਏ ਜੀ
ਮੇਰੀ ਮਿਤਰੋ ਬੜੀ ਸਿਆਣੀ ਏ ਜੀ

ਕਹਿੰਦੀ ਮਰਵਾਉਣਾਂ ਨਹੀ ਤੈਨੂੰ ਮਿਰਜੇ ਦੇ ਵਾਗੂੰ ਜੱਡ ਦੇ ਥੱਲੇ
ਸਾਡੇ ਪਿਆਰ ਦੀ ਤਾਂ ਹੱਉ ਸਾਰੇ ਜੱਗ ਚ ਬੱਲੇ-ਬੱਲੇ
ਇਹਨਾਂ ਗੱਲਾਂ ਤੋ ਤਾਂ ਪਤਾਂ ਲਗਦਾ ਉਹ ਕਿੰਨੀ ਨਿਆਣੀ ਏ ਜੀ
ਮੇਰੀ ਮਿਤਰੋ ਬੜੀ ਸਿਆਣੀ ਏ ਜੀ

ਕਹਿੰਦੀ ਹੀਰ ਦੇ ਵਾਗੂੰ ਮੈਨੂੰ ਚੂਰੀ ਕੁਟਣੀ ਆਉਦੀ ਨਾਂ
ਤਾਈਉ ਮੈ ਸੱਜਣਾਂ ਤੇਰੇ ਲਈ ਕੁਟ ਲਿਆਉਦੀ ਨਾਂ
ਜੀਨ ਸੀਣ ਮੈਨੂੰ ਜੱਚਦੀ ਨਹੀਉ ਮੈ ਸੂਟ ਪੰਜਾਬੀ ਪਾਉਦੀ ਹਾਂ
ਇਹ ਗੱਲ ਤਾਂ ਉਹਦੇ ਵਿੱਚ ਪੰਜਾਬਣ ਵਾਲੀ ਏ ਜੀ
ਮੇਰੀ ਮਿਤਰੋ ਬੜੀ ਸਿਆਣੀ ਏ ਜੀ


ਅਰਜਣ ਵਾਗੂੰ ਅੱਖ ਵਿੱਚ ਚਿੜੀ ਟਿਕਾਲੀ ਏ ਜੀ
ਉਹਦੀ ਭੈਣ ਬਣਾਉਣੀ "ਸੋਨੂੰ" ਨੇ ਹੁਣ ਸਾਲੀ ਏ ਜੀ
ਲੈਲਾਂ ਵਾਗੂੰ ਰੰਗ ਥੋੜੀ ਕਾਲੀ ਏ ਜੀ
ਪਰ ਉਹ ਮਰਜਾਣੀ ਮੇਰੇ ਦਿਲ ਦੀ ਰਾਣੀ ਏ ਜੀ
ਬਦੋਵਾਲੀਏ ਦੇ ਨਾਲ ਫਿਟ ਕਹਾਣੀ ਏ ਜੀ
ਘਰ ਮੱਛੀ ਮੋਟਰ ਲੱਗੀ ਏ ਖੂਹੇ ਤੋ ਭਰਦੀ ਪਾਣੀ ਏ ਜੀ
ਮੇਰੀ ਮਿਤਰੋ ਬੜੀ ਸਿਆਣੀ ਏ ਜੀ ...ਸੋਨੂੰ ਸ਼ਾਹ
 
Top