ਧੀਆਂ ਦੀ ਰਾਖੀ ਕੌਣ ਕਰੂ,

Yaar Punjabi

Prime VIP


ਧੀਆਂ ਦੀ ਰਾਖੀ ਕੌਣ ਕਰੂ,
ਨੰਨੀ ਛਾਂ ਨੰਨੀ ਛਾਂ ਕਰਕੇ ਰੌਲਾ ਪਾਇਆ ਏ,


ਸਲਾਮ ਏ ਉਸ ਬਾਪ ਨੂੰ,
ਜਿਸਨੇ ਧੀ ਲਈ ਆਪਣਾ ਆਪ ਗਵਾਇਆ ਏ,

ਕੋਈ ਨਹੀਂ ਸੁਰਖਿਅਤ ਇਥੇ,
ਪੰਜਾਬ ਪੁਲਿਸ ਨੇ ਅਹਿਸਾਸ ਕਰਾਇਆ ਏ,


ਸ਼ਰੇਆਮ ਮਾਰੋ ਗੋਲੀ ਓਹਨਾਂ ਨੂੰ,
ਜਿਹਨਾਂ ਪਾਪੀਆਂ ਏਹੇ ਕਹਿਰ ਕਮਾਇਆ ਏ,

ਸਿਆਸੀ ਰੋਟੀਆਂ ਸੇਕ ਰਹੇ ਨੇ,
ਜਿਹਨਾਂ ਦੀ ਸ਼ਹਿ ਨੇ ਇਹ ਸਭ ਕਰਾਇਆ ਏ,

ਲਾਹਨਤ ਇਹਨਾਂ ਲੋਕਾਂ ਤੇ,
ਜਿਹਨਾਂ ਪੰਜਾਬ ਦੇ ਮਥੇ ਤੇ ਕਲੰਕ ਲਗਾਇਆ ਏ,

ਮੂਕ ਦਰਸ਼ਕ ਬਣੇ ਸੀ ਸਭ,
ਜਦੋਂ ਗੁੰਡਾਗਰਦੀ ਦਾ ਨੰਗਾ ਨਾਚ ਨਚਾਇਆ ਏ,


ਇਸ ਧੀ ਦੀ ਇਜ਼ਤ ਨੂੰ ਹਥ ਪਾਕੇ,
ਇਹਨਾਂ ਸਾਡੀ ਇਜ਼ਤ ਨੂੰ ਹਥ ਪਾਇਆ ਏ__Unknown Writer



 
Top