ਅਜਬ ਜ਼ਮਾਨਾ

Arun Bhardwaj

-->> Rule-Breaker <<--
ਅਜਬ ਜ਼ਮਾਨਾ ਆਇਆ ਲੋਕੋ,ਯਾਰ ਵੀ ਅੱਜਕੱਲ ਯਾਰ ਨਹੀਂ
ਹਰ ਇੱਕ ਰਿਸ਼ਤਾ ਝੂਠਾ ਝੂਠਾ ਕਿਧਰੇ ਸੱਚਾ ਪਿਆਰ ਨਹੀਂ
ਪਿਆਰ ਦਾ ਢੋਂਗ ਰਚਾ ਕੇ ਲੋਕੀਂ ਸੋਦੇ ਕਰਦੇ ਜਿਸਮਾਂ ਦੇ
ਦੱਸੋ ਇਸਨੂੰ ਕੀ ਆਖਾਂ ਜੇ ਜਿਸਮਾਂ ਦਾ ਵਪਾਰ ਨਹੀਂ
ਦੌਲਤ ਦੇ ਵਿੱਚ ਅੰਨੇ ਲੋਕੋ ਕੱਫਣ ਨੂੰ ਵੀ ਤਰਸੋਗੇ
ਧੰਨ ਦੀ ਖਾਤਿਰ ਉਮਰ ਗੁਆਵਣ ਵਰਗੀ ਕੋਈ ਹਾਰ ਨਹੀਂ
ਰੰਗ ਲਗਾਕੇ ਉਮਰ ਛੁਪਾਵਣ ਵਾਲੇ ਲੋਕੋ ਸ਼ਰਮ ਕਰੋ
ਲਾਲ ਲੁਗਾਮਾਂ ਬੁਢੀ ਘੋੜੀ ਲਈ ਹੁੰਦਾ ਸ਼ਿੰਗਾਰ ਨਹੀਂ
ਅਣਖਾਂ ਦੇ ਵਿੱਚ ਜੀਣਾ ਸਿੱਖਿਆ,ਖਾਣਾ ਸਿੱਖਿਆ ਪੀਣਾ ਸਿੱਖਿਆ
ਧਨਵਾਨਾਂ ਦਾ ਪਾਣੀ ਭਰਦੇ ਧਾਂਮੀ ਜਏ ਸਰਦਾਰ ਨਹੀਂ..

written by:- ਸਰਦਾਰ ਧਾਂਮੀ
 
Top