Punjab News ਮਨੁੱਖੀ ਅਧਿਕਾਰਾਂ ਬਾਰੇ ਕੇਸ 'ਚ ਬਾਦਲ ਖਿਲਾਫ ਮੁੜ &#2

Gill Saab

Yaar Malang
ਮੋਹਾਲੀ (ਪਰਦੀਪ ਹੈਪੀ)- ਸਿਖਸ ਫਾਰ ਜਸਟਿਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਮਨੁੱਖੀ ਅਧਿਕਾਰਾਂ ਦੇ ਕੇਸ ਨੂੰ ਖਾਰਜ ਕਰਨ ਬਾਰੇ ਅਮਰੀਕੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸਿੱਖ ਜਥੇਬੰਦੀਆਂ ਨੇ ਅਪੀਲ ਸਬੰਧੀ ਸੱਤਵੀਂ ਸਰਕਟ ਅਦਾਲਤ ਵਿਚ 'ਪੈਨਲ ਮੁੜ ਸੁਣਵਾਈ' ਲਈ ਪਟੀਸ਼ਨ ਦਾਇਰ ਕੀਤੀ ਹੈ ਤੇ ਬੇਨਤੀ ਕੀਤੀ ਹੈ ਕਿ ਇਹ ਐਲਾਨਿਆ ਜਾਵੇ ਕਿ ਇਸ ਗੱਲ ਦੇ ਨਾ ਝੂਠਲਾਉਣਯੋਗ ਸਬੂਤ ਮੌਜੂਦ ਹਨ ਕਿ ਉਹ ਮੁੱਖ ਮੰਤਰੀ ਬਾਦਲ ਹੀ ਸੀ ਜਿਨ੍ਹਾਂ ਨੂੰ ਓਕ ਕ੍ਰੀਕ ਹਾਈ ਸਕੂਲ ਵਿਚ 9 ਅਗਸਤ ਨੂੰ ਸੰਮਨ ਤਾਮੀਲ ਕਰਵਾਏ ਗਏ ਸੀ ਤੇ ਇਹ ਗਲਤ ਪਛਾਣ ਦਾ ਮਾਮਲਾ ਨਹੀਂ ਹੈ। ਪੰਜਾਬ ਵਿਚ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਬੰਦੀ ਬਣਾਈ ਰੱਖਣ 'ਤੇ ਬਾਦਲ ਪ੍ਰਸ਼ਾਸਨ ਨੂੰ ਜਗ ਜ਼ਾਹਿਰ ਕਰਨ ਲਈ ਭਾਈ ਗੁਰਬਖਸ਼ ਸਿੰਘ ਦੀ ਸ਼ਲਾਘਾ ਕਰਦਿਆਂ ਗੁਰਪਤਵੰਤ ਸਿੰਘ ਪਨੂੰ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਬਾਦਲ ਖਿਲਾਫ ਇਕ ਹੋਰ ਸੋਧੀ ਹੋਈ ਸ਼ਿਕਾਇਤ ਦਾਇਰ ਕੀਤੀ ਜਾਵੇਗੀ, ਜਿਸ ਵਿਚ 'ਲਗਾਤਾਰ ਗੈਰ-ਕਾਨੂੰਨੀ ਹਿਰਾਸਤ' ਅਤੇ 'ਜੇਲਾਂ ਵਿਚ ਤਸ਼ੱਦਦ' ਦੇ ਦੋਸ਼ ਵੀ ਸ਼ਾਮਿਲ ਕੀਤੇ ਜਾਣਗੇ।
 
Top