ਲੱਗਦਾ ਮੈਨੂੰ ਲਿਖਣਾ ਛਡਣਾ ਪੈਣਾ

::: Kamena Jatt :::

Music Is My Work & Life
ਲੱਗਦਾ ਮੈਨੂੰ ਲਿਖਣਾ ਛਡਣਾ ਪੈਣਾ,, ਇੱਕ ਤੇ ਜਨਤਾ ਸਵਾਲ ਬਾਹਲੇ ਕਰਦੀ ਆ, ਇਹ ਕਿਸ ਲਈ ਲਿਖਿਆ ? ਕਿਓਂ ਲਿਖਿਆ ?
ਅਖੇ ਤੂੰ ਤੇ ਵਿਆਹਿਆ ਹੈਂ ? ਤੂੰ ਤੇ ਜਵਾਕਾਂ ਵਾਲਾ ਹੈਂ ? ਤੂੰ ਪਿਆਰ ਵਿਆਰ ਦੀਆਂ ਗੱਲਾਂ ਕਿਓਂ ਲਿਖਦਾ ਹੈਂ ?
ਇਹਨਾਂ ਨੂੰ ਪੁਛਣ ਵਾਲਾ ਹੋਵੇ ਬਈ
ਵਿਆਹ ਤੋਂ ਬਾਅਦ ਦਿਲ ਕਢ ਲੈਂਦੇਆ,, ਪਤੰਦਰੋ ਵਿਆਹ ਤੋਂ ਬਾਅਦ ਤੇ ਸਗੋਂ ਪਿਆਰ ਜਿਆਦਾ ਹੁੰਦਾ ਆਪਣੇ ਪਰਿਵਾਰ ਨਾਲ ,
ਆਹ ਜਿਸ ਨੂੰ ਤੁਸੀਂ ਪਿਆਰ ਦਾ ਨਾਮ ਦਿੰਦੇ ਓ, , ਓਹੀ ਪਿਆਰ ਨਈ ਹੁੰਦਾ , ਪਿਆਰ ਹਰ ਇੱਕ ਰਿਸ਼ਤੇ ਵਿਚ ਹੁੰਦਾ ਹੈ , ਮੈਂ ਤੇ ਕਦੇ ਕਿਸੇ ਕੁੜੀ ਜਾ ਮੁੰਡੇ ਦਾ ਜ਼ਿਕਰ ਹੀ ਨਈ ਕੀਤਾ , ਹਮੇਸ਼ਾ ਸਜਣ ਜੀ ਕਰਕੇ ਜਾ ਯਾਰਾ ਕਰਕੇ ਲਿਖਦਾ ਹਾਂ........ਤੁਸੀ ਂ ਓਹਦੇ ਵਿਚ ਜਿਸ ਦਾ ਨਾਮ ਮਰਜ਼ੀ ਭਰ ਲਵੋ ਮੈਂ ਕੇਹੜਾ ਮਨਾ ਕੀਤਾ .. :P

Kamena Sher Gill​
 
Top