ਸੀਨੇ ਵਿਚ ਸਾਹ

Arun Bhardwaj

-->> Rule-Breaker <<--
ਮੇਰੇ ਸੀਨੇ ਵਿਚ ਸਾਹ ਚੱਲਦੇ,ਸਾਹਾਂ ਵਿਚ ਚੱਲਦਾ ਪਿਆਰ ਤੇਰਾ
ਮੈਂ ਰੱਬ ਨੂੰ ਪਾਕੇ ਕੀ ਕਰਨਾ ਜੇ ਮਿਲ ਜਾਵੇ ਕਿਤੇ ਮੈਨੂੰ ਯਾਰ ਮੇਰਾ

ਮੇਰੀਆਂ ਕਸਮਾਂ ਤੇ ਜੱਗ ਦੀਆਂ ਰਸਮਾਂ ਵਿਚ ਫ਼ਰਕ ਪਤਾ ਲੱਗਜੁ
ਜਦੋ ਵਕਤ ਬੁਰੇ ਵਿਚ ਵਫ਼ਾ ਚ ਬਦਲ ਜੁਗਾ ਹਰ ਇਕਰਾਰ ਮੇਰਾ

ਮੈਂ ਤੋੜ ਸਕਦਾ ਹਾ ਆਪਣੇ ਪਿਆਰ ਦੇ ਰਾਸਤੇ ਦੀ ਹਰ ਜੰਜੀਰ ਨੂੰ
ਪਿਆਰ ਕਰੀ ਮੈਨੂੰ ਇੰਨਾ,ਤੇ ਕਦੀ ਟੁੱਟਣ ਨਾ ਦੇਵੀ ਇਤਬਾਰ ਮੇਰਾ

ਜਿਸ ਦਿਨ ਨਾ ਦਿਸਦਾ ਤੂੰ,ਚਾਰੇ ਪਾਸੇ ਨੇਹਰਾ ਛਾਇਆ ਰਹਿੰਦਾ
ਤੇਰੇ ਨਾਲ ਜੰਨਤ ਜਿਹਾ ਤੇ ਤੇਰੇ ਬਿਨਾ ਨਰਕ ਜਿਹਾ ਸੰਸਾਰ ਮੇਰਾ

ਮੇਰੇ ਦਿਲ ਵਿਚ ਰੜਕਦੀ ਰਹਿੰਦੀ ਚਾਹਤ ਨਿਤ ਤੈਨੂੰ ਪਾਉਣੇ ਦੀ
'ਲਾਲੀ' ਕਹੇ ਤੇਰੇ ਨੈਣਾ 'ਚ ਰੜਕਦਾ ਰਹਿੰਦਾ ਹੋਣਾ ਇੰਤਜ਼ਾਰ ਮੇਰਾ

ਤਜਿੰਦਰ ਅੱਪਰਾ {ਲਾਲੀ ਅੱਪਰਾ }
 
Top