ਪਰ ਇਕ ਗੱਲ ਯਾਦ ਰੱਖੀ ਜੋ ਗੁਰੂ ਦੇ ਨਾ ਹੋਏ

Yaar Punjabi

Prime VIP
ਏ ਕਲਯੁੱਗ ਇਹ ਗੱਭਰੂ ਪੰਜਾਬ ਦਾ ਮੰਨਦਾ ਤੇਰਾ ਕਹਿਣਾ ਬੜਾ
ਉਜ ਆਖੇ ਮਾਰਨੇ ਜੀਵ ਪਾਪ ਬੜਾ ਤੇ ਖੁਦ ਕਤਲ ਕੇਸ ਕਰਾਕੇ ਖੜਾ
ਸੱਜੀ ਬਾਹ ਨਾਲ ਨਸੇ ਕਰੇ ਪਾਇਆ ਇਹ ਬੇਅਰਥ ਕੜਾ"
ਜਮੇ ਚਾਨਣ ਚ ਚੱਲ ਆਏ ਖੁਦ ਹਨੇਰ ਦੁਆਲੇ
ਇਹਨਾ ਕੀਤਾ ਅਨਮੋਲ ਜਵਾਨੀ ਨੂੰ ਤੇਰੇ ਹਵਾਲੇ"
ਹੁਣ ਪਾਲੈ ਕੋਡੀਆ ਚ ਜਿਹੜਾ ਮੁੱਲ ਪਾਉਣਾ

ਪਰ ਇਕ ਗੱਲ ਯਾਦ ਰੱਖੀ ਜੋ ਗੁਰੂ ਦੇ ਨਾ ਹੋਏ
ਉਹਨਾ ਤੇਰੇ ਵੀ ਨੀ ਹੋਣਾ
ਪਰ ਇਕ ਗੱਲ ਯਾਦ ਰੱਖੀ ਜੋ ਗੁਰੂ ਦੇ ਨਾ ਹੋਏ
ਉਹਨਾ ਹੋਰ ਕਿਸੇ ਦਾ ਕੀ ਹੋਣਾ,

ਲੋਕੀ ਕਹਿਦੇ ਪੱਥਰ ਯੁੱਗ ਚਲਾ ਗਿਆ
ਪਰ ਪੱਥਰ ਯੁੱਗ ਤਾ ਹੁਣ ਆਇਆ ਏ
ਇਹਨੇ ਹੋ ਗਏ ਪੱਥਰ ਗੱਭਰੂ
ਕਿ ਮਾ ਨੂੰ ਘਰ ਤੋ ਬਾਹਰ ਖੜਾਇਆ ਏ"
"ਜੋ ਕੱਠੇ ਕਰ ਪੰਜਾਬੀ ਕਾਇਦੇ ਦਰਿਆ ਚ ਰੋੜ ਗਏ
ਉਹਨਾ ਨਾਲ ਕੀ ਨਿਭਾਉਣੀ ਕਿਸੇ ਦੇ ਜੋ ਮਾ ਤੋ ਵੀ ਰਿਸਤਾ ਤੋੜ ਗਏ"
"ਅੰਗਰੇਜੀਏ ਤੂੰ ਤਾ ਚੱਲ ਬਣ ਤਰੱਕੀ ਦਾ ਸਾਧਨ ਆਈ
ਤਰਸ ਤਾ ਆਵੇ ਉਹਨਾ ਤੇ ਜਿਹਨਾ ਪਿਛੇ ਲੱਗ ਮਾ ਭੁਲਾਈ"
ਮਨਦੀਪ ਆਖੇ ਹੁਣ ਪਾਲੈ ਜਿਹੜਾ ਮੁੱਲ ਪਾਉਣਾ

ਪਰ ਇਕ ਗੱਲ ਯਾਦ ਰੱਖੀ ਜੋ ਮਾ ਦੇ ਨਾ ਹੋਏ
ਉਹਨਾ ਤੇਰੇ ਵੀ ਨੀ ਹੋਣਾ
ਪਰ ਇਕ ਗੱਲ ਯਾਦ ਰੱਖੀ ਜੋ ਮਾ ਦੇ ਨਾ ਹੋਏ
ਉਹਨਾ ਹੋਰ ਕਿਸੇ ਦਾ ਕੀ ਹੋਣਾ,
 

Arun Bhardwaj

-->> Rule-Breaker <<--
smiley32.gif
sahi likhiya hai 22
 
Top