ਕੋਈ ਗੀਤ ਨਾਂ ਲਿਖਿਆ ਮੈਂ

ਕਈ ਦਿਨ ਤੋਂ ਉਦਾਸ ਹੀ ਬੈਠਾ ਹਾਂ, ਕੋਈ ਗੀਤ ਨਾਂ ਲਿਖਿਆ ਮੈਂ
ਇਸ ਵਾਰੀ ਤੇ ਸੋਚ-ਖਿਆਲਾਂ ਤੋਂ ਕੁਝ ਵੀ ਨਾਂ ਸਿੱਖਿਆ ਮੈਂ
ਕੁਦਰਤ ਦੇ ਮਹਿਕਾਨਿਆਂ ਨੂੰ ਅਣਗੌਲਿਆਂ ਕੀਤਾ
ਤੇ ਨਾਂ ਹੀ ਕਿਸੇ ਗੰਮ-ਦੁੱਖ ਤੋਂ ਪਾਈ ਭਿਖਿਆ ਮੈਂ

ਕਈ ਵਾਰੀ ਇੰਝ ਜਾਪੇ ਅੱਖਰ ਹੀ ਰੁੱਸ ਬੈਠੇ ਨੇਂ
ਗੁਰਜੰਟ ਨਹਿਰੋਂ ਇਸ ਪਾਰ ਤੇ ਓਹ ਪਾਰ ਉੱਸ ਬੈਠੇ ਨੇਂ
ਹਾਲੇ ਤੀਕ ਨਾਂ ਜੁਗਤ ਘੜ੍ਹੀ ਕਿ ਕੋਲ ਕਿਵੇਂ ਹੈ ਜਾਣਾ
ਤੇ ਨਾਂ ਹੀ ਨਵੇਂ ਪੁੱਲ੍ਹ ਸਿਰਜਣ ਦਾ ਕੋਈ ਟੀਚਾ ਮਿਥਿਆ ਮੈਂ

ਕਈ ਦਿਨ ਤੋਂ ਉਦਾਸ ਹੀ ਬੈਠਾ ਹਾਂ, ਕੋਈ ਗੀਤ ਨਾਂ ਲਿਖਿਆ ਮੈਂ
 
Top