ਐਨਾ ਵੀ ਨਾ ਦੇਈ ਕੇ ਕਿਧਰੇ

bhandohal

Well-known member
ਕੀ ਚੀਜ ਹੈ ਇਹ ਪੈਸਾ ਲੋਕੋ ,
ਜਿਸਨੇ ਸਾਰੀ ਦੁਨੀਆਂ ਦਾ ਬੁਰਾ ਹਾਲ ਕੀਤਾ ,
ਕਿਸੇ ਕੋਲੋਂ ਇਹ ਸਾਂਭ ਵੀ ਨਹੀਂ ਹੁੰਦਾ
ਤੇ ਕਿਸੇ ਨੂੰ ਇਹਨੇ ਕੰਗਾਲ ਕੀਤਾ ,
ਇਹਨਾਂ ਚੰਦਰੇ ਨੋਟਾਂ ਨੇ ਕਈ ਘਰ ਉਜਾੜੇ ਨੇ ,
ਇਸ ਪੈਸੇ ਖਾਤਿਰ ਭਰਾਵਾਂ ਨੇ ਭਰਾ ਮਾਰੇ ਨੇ ,
ਇਸ ਪੈਸੇ ਕਰ ਕੇ ਕਈ ਗਭਰੂ ,
ਘਰ ਛਡ ਪ੍ਰਦੇਸੀਂ ਵਸਦੇ ਨੇ ,
ਕਰ ਯਾਦ ਦੇਸ਼ ਨੂੰ ਰੋਂਦੇ ਨੇ ,
ਭਾਵੇਂ ਉਪਰੋਂ ਉਪਰੋਂ ਹੱਸਦੇ ਨੇ ,
ਇਹਨਾਂ ਕਾਗਜ਼ ਦੇ ਟੁਕੜਿਆਂ ਨੇ ,
ਕਈ ਜਾਨਾਂ ਅੱਜ ਤੱਕ ਲਈਆਂ ਨੇ ,
ਕਈ ਕਿਸਾਨਾਂ ਨੇ ਲਏ ਫਾਹੇ ,

ਕਈ ਧੀਆਂ ਸੜ ਗਈਆਂ ਨੇ,

ਹਰ ਕੋਈ ਭੱਜਦਾ ਇਹਦੇ ਪਿਛੇ ,
ਪਰ ਇਹ ਕਿਸੇ ਦਾ ਸਕਾ ਨਾ ਹੋਇਆ ,
ਅੱਜ ਮੇਰੇ ਕੋਲ ਕੱਲ ਤੇਰੇ ਕੋਲ ,
ਜਾ ਸਕਿਆ ਇਹ ਨਹੀਂ ਲੁਕੋਇਆ ,
ਰੱਬਾ ਸੋਹਣਾ ਚੱਲੇ ਗੁਜ਼ਾਰਾ ,
“ਰਾਏ ” ਇਹੋ ਕਰੇ ਦੁਆਵਾਂ ,
ਐਨਾ ਵੀ ਨਾ ਦੇਈ ਕੇ ਕਿਧਰੇ ,
ਆ ਕੇ ਲਾਲਚ ਵਿਚ ,
ਇਹ ਦੁਨੀਆਂ ਹੀ ਭੁੱਲ ਜਾਵਾਂ !

by deep rai
 
Top