ਟੁੱਟਣਾ ਹੀ ਸੀ

bhandohal

Well-known member
ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ
ਦੋ ਪਲ ਦਾ ਅਹਿਸਾਸ ਸੀ ਉਹ

ਜਿਸ ਸਹਾਰੇ ਖੜੀ ਸੀ ਜ਼ਿੰਦ ਮੇਰੀ
ਇੱਕ ਟੁੱਟ ਜਾਣ ਵਾਲੀ ਆਸ ਸੀ ਉਹ

ਜਿਹਦੇ ਸਿਰ ਤੇ ਖੁਸ਼ੀਆਂ ਮਨਾਉਂਦਾ ਸੀ
ਇੱਕ ਝੂਠਾ ਜਿਹਾ ਧਰਵਾਸ ਸੀ ਉਹ


ਜ਼ਿੰਦ ਹਲੂਣੀ ਗਈ ਉਹਦੇ ਵਿਛੜਨ ਨਾਲ
ਹਿੱਜਰਾਂ ਦਾ ਕਾਰਾਵਾਸ ਸੀ ਉਹ

ਆਖਿਰ ਟੁੱਟਣਾ ਹੀ ਸੀ ਕਦੇ ਨਾ ਕਦੇ
ਇੱਕ ਅੰਨਹਾ ਵਿਸ਼ਵਾਸ ਸੀ ਉਹ:)

param
 
Top