**ਇਨਸਾਨਾਂ ਦੀ ਮੰਡੀ**

Arun Bhardwaj

-->> Rule-Breaker <<--
**ਇਨਸਾਨਾਂ ਦੀ ਮੰਡੀ**

ਮੈਂ ਇਮਾਨ ਵਿਕਦੇ ਦੇਖੇ ਨੇ ,

ਇਨਸਾਨ ਵਿਕਦੇ ਦੇਖੇ ਨੇ,
ਕੱਚੀਆਂ ਸਧਰਾਂ ਦਾ ਮੁੱਲ ਪਾਉਂਦੇ ਜੋ ,
ਮੈਂ, ਉਹ ਗਿਰੇਵਾਨ ਵਿਕਦੇ ਦੇਖੇ ਨੇ !

ਜਿਉਂਦਿਆਂ ਦੇ ਹਿੱਸੇ ,
ਨਹੀਂ ਆਉਂਦੀ ਧਰਤੀ, ਵਸਣ ਲਈ ਦੋ ਗਿੱਠ ,
ਤੇਰੇ ਸ਼ਹਿਰ ਵਿੱਚ, ਮੈਂ ਮੋਇਆਂ ਲਈ,
ਸਮਸ਼ਾਨ ਵਿਕਦੇ ਦੇਖੇ ਨੇ !

ਇਸ਼ਕ ਵਿਕਦੇ ਦੇਖੇ ਨੇ ,
ਮੈਂ ਅਰਮਾਨ ਵਿਕਦੇ ਦੇਖੇ ਨੇ ,
ਜੀਭ ਦੇ ਚੰਦ ਸੁਆਦਾਂ ਲਈ ,
ਮੈਂ ਜਿਸਮ ਆਮ ਵਿਕਦੇ ਦੇਖੇ ਨੇ !

ਚਾਨਣ ਵਿਕਦੇ ਦੇਖੇ ਨੇ,
ਮੈਂ ਚਾਨਣ ਦਿਆਂ ਨਿਕਾਬਾਂ ਹੇਠ ,
ਅੰਧਕਾਰ ਵੀ ਵਿਕਦੇ ਦੇਖੇ ਨੇ !
ਹਨੇਰਿਆਂ ਵਿੱਚ ਗਰਜ਼ਾਂ ਲਈ ,
ਸ਼ਰਾਫਤ ਦੇ , ਨਕਾਬ ਵੀ ਵਿਕਦੇ ਦੇਖੇ ਨੇ !

ਮੈਂ ਗਿਆਨੀ ਵਿਕਦੇ ਦੇਖੇ ਨੇ ,
ਅਗਿਆ - ਵਾਨ ਵਿਕਦੇ ਦੇਖੇ ਨੇ !
ਮਜਬੂਰੀਆਂ ਦੀ ਖਾਤਰ ਮੈਂ ,
ਲਾਚਾਰ ਵਿਕਦੇ ਦੇਖੇ ਨੇ !

ਚੋਰ ਬਾਜ਼ਾਰਾਂ ਵਿੱਚ , ਮੈਂ
ਅਨਾਜ ਵਿਕਦੇ ਦੇਖੇ ਨੇ !
ਭੁੱਖੇ ਢਿੱਡ ਸੌਂ ਜਾਦੇ ਨੇ ਜੋ
ਓਹਨਾ ਨਿੱਕੇ ਨਿੱਕੇ ਬੋਟਾਂ ਦੇ ਮੈਂ ,
ਸੰਸਾਰ ਵਿਕਦੇ ਦੇਖੇ ਨੇ !

ਦੀਪ ਇਨਸਾਨਾ ਦੀਆਂ ਮੰਡੀਆਂ ਚ' ਮੈਂ ,
ਖੁਆਬ ਵਿਕਦੇ ਦੇਖੇ ਨੇ !

Writer:- Hardeep Kaur
Posted By:- Arun Bhardwaj
 
Top