ਗੁਲਾਬ

ਜਿੱਦਾਂ ਸਰੋਂ ਦੀਆਂ ਗੰਧ੍ਲਾਂ ਦਾ ਸਾਗ ਜੇ ਬਣਾਇਆ ਹੋਵੇ
ਰੋਟੀ ਮੱਕੀ ਦੀ ਬਿਨ੍ਹਾ ਤਾਂ ਨਹੀਂ ਸਵਾਦ ਕੱਖ ਦਾ
ਮਿਲਦਾ ਬਹਾਰੀਂ ਰੁੱਤੇ ਆਸ਼ਿਕ਼ ਮਹਿਬੂਬਾ ਨੂੰ ਤਾਂ
ਛੱਲੇ ਨਾ ਗੁਲਾਬ ਦਾ ਖਿਆਲ ਰੱਖ ਦਾ

ਤਾਂਘ ਚੜ੍ਹੀ ਰਹਿੰਦੀ ਐ ਜੀ ਪਲ ਓ ਸੁਹਾਨਿਆਂ ਦੀ,
ਭੀੜ੍ਹ ਲੱਗੀ ਰਹਿੰਦੀ ਐ ਜੀ ਸਦਾ ਹੀ ਦੀਵਾਨਿਆਂ ਦੀ,
ਮਿਲਣੀ ਨੂੰ ਚਾਰ ਚੰਦ ਲਾਦੇ ਜਦੋਂ ਰੱਬ ਵੀ ਤਾਂ
ਮੌਸਮ ਵੀ ਹੁੰਗਾਰਾ ਭਰੇ ਏਹਦੇ ਪੱਖ ਦਾ
ਮਿਲਦਾ ਬਹਾਰੀਂ ਰੁੱਤੇ ਆਸ਼ਿਕ਼ ਮਹਿਬੂਬਾ ਨੂੰ ਤਾਂ
ਛੱਲੇ ਨਾ ਗੁਲਾਬ ਦਾ ਖਿਆਲ ਰੱਖ ਦਾ

ਪਹਿਲਾ ਸੱਚਾ ਪਿਆਰ ਮਿਲ ਜਾਵੇ ਸੋਹਣਾ ਯਾਰ,
ਰਹਿੰਦੇ ਮਰ-ਮਿਟਣੇ ਲਈ ਇੱਕ-ਦੂਜੇ ਤੋਂ ਤਿਆਰ,
ਤੱਕਣੀ ਚ' ਗੱਲਾਂ ਮੁਸ਼੍ਕਾਰੇ ਭਰੀਆਂ ਜਿਓਂ
ਸੱਜਰੇ ਫੁੱਲਾਂ ਤੋਂ ਭੌਰਾ ਰਸ ਚੱਖ ਦਾ
ਮਿਲਦਾ ਬਹਾਰੀਂ ਰੁੱਤੇ ਆਸ਼ਿਕ਼ ਮਹਿਬੂਬਾ ਨੂੰ ਤਾਂ
ਛੱਲੇ ਨਾ ਗੁਲਾਬ ਦਾ ਖਿਆਲ ਰੱਖ ਦਾ

ਹੋ ਜਾਣ ਦਿਲ ਵਾਲੀਆਂ ਦਿਮਾਗੋਂ ਵੱਡੀਆਂ
ਗੱਲਾਂ, ਸੋਚ ਤੇ ਵਿਚਾਰਾਂ ਸਭ ਪਾਸੇ ਕਢੀਆਂ
ਚਾਅ ਕਰਨਾ ਜੇ ਪੂਰਾ ਹੋਵੇ ਮਿਲਣੇ ਦਾ ਕਿਸੇ
ਨਾਂਹ ਇੱਕ ਵੀ ਨਾਂ ਦੋਵਾਂ ਵਿੱਚੋਂ ਕਰ ਸੱਕ ਦਾ
ਮਿਲਦਾ ਬਹਾਰੀਂ ਰੁੱਤੇ ਆਸ਼ਿਕ਼ ਮਹਿਬੂਬਾ ਨੂੰ ਤਾਂ
ਛੱਲੇ ਨਾ ਗੁਲਾਬ ਦਾ ਖਿਆਲ ਰੱਖ ਦਾ

ਜਿੱਦਾਂ ਸਰੋਂ ਦੀਆਂ ਗੰਧ੍ਲਾਂ ਦਾ ਸਾਗ ਜੇ ਬਣਾਇਆ ਹੋਵੇ
ਰੋਟੀ ਮੱਕੀ ਦੀ ਬਿਨ੍ਹਾ ਤਾਂ ਨਹੀਂ ਸਵਾਦ ਕੱਖ ਦਾ
ਮਿਲਦਾ ਬਹਾਰੀਂ ਰੁੱਤੇ ਆਸ਼ਿਕ਼ ਮਹਿਬੂਬਾ ਨੂੰ ਤਾਂ
ਛੱਲੇ ਨਾ ਗੁਲਾਬ ਦਾ ਖਿਆਲ ਰੱਖ ਦਾ

Gurjant Singh
 
Top