ਦਿਲ ਜਿਹੜਾ ਕਦੀ ਵੀ ਰੋਇਆ ਨਾ

ਵਿੱਚ ਇਸ਼ਕ ਦੇ ਜਿੱਤ ਤਾਂ ਕਰਮਾਂ ਵਾਲੇ ਹੱਥ ਹੀ ਆਵੇ
ਕਈ ਬਣ ਜਾਂਦੇ ਰਾਜੇ, ਤੇ ਕਈਆਂ ਨੂੰ ਮੰਗਣ ਲਾਵੇ
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ

wich ishque de jitt tan karma wale hath he awe
kai ban jande raje te kaian nu mangan lawe
maan karo na husan te paisa kisi da hoya na
karma wala hou dil jihra kadi v roya na

ਹੋਣੇ ਬਹੁਤੇ ਘੱਟ ਕਿ ਜਿਸ ਨੂੰ ਧੋਖਾ ਨਹੀਂ ਮਿਲਿਆ
ਕੀ ਜਾਣੇ ਕਿੰਨਾ ਦੁੱਖੀ ਫੁੱਲਾਂ ਦੇ ਵਾਂਗੂ ਜੋ ਖਿਲਿਆ
ਜਾਨੋ ਪਿਆਰਾ ਰੂਹ ਆਪਣੀ ਤੋਂ ਜਿਸਨੇ ਖੋਇਆ ਨਾ
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ

hone bhute ghatt k jis nu dhokha nai milia
ki jane kinna dukhi phulan de wangu jo khilia
jano payara roh apni ton jis ne khoya na
karma wala hou dil jihra kadi v roya na

ਨੈਣੀ ਹੰਝੂ ਮਨ ਤਨਹਾਈ, ਹਾਉਂਕੇ ਪੈਂਦੇ ਪੱਲੇ
ਸਦਾ ਲਈ ਛੱਡ ਗਏ, ਪਲ ਨਾ ਛੱਡਦੇ ਸੀ ਜੋ ਇੱਕਲੇ
ਚਾਹ ਕੇ ਵੀ "ਕੁਲਵਿੰਦਰ" ਕਿਉਂ ਕੋਈ ਕਿਸੇ ਦਾ ਹੋਇਆ ਨਾ
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ

naini hanjhu man tanhai te haunke painde palle
sada lai chad jande, pal na chade c jo ekkle
cha k v "kulwinder" kion koi kise da hoya na
karma wala hou dil jihra kadi v roya naਧੰਨਵਾਦ
ਸਿੰਘ ਕੁਲਵਿੰਦਰ
 
Top