ਵੇਚ ਚੱਲੇ ......

ਅੱਜ ਗੱਲ ਕੀਤੀ ਨਾਲ ਮੈਂ ਬੋਲੀ ਮਾਂ
ਅੱਜ ਮੁੱਦਤਾਂ ਪਿੱਛੋਂ ਦੁੱਖ ਫੋਲੀ ਮਾਂ
ਵਿਰਸਾ ਇੱਕ ਬੂਹਾ ਲੱਕੜ ਦਾ,
ਖਿੰਡ ਗਿਆ ਇਹ ਕਢ ਕੇ ਪੇਚ ਚੱਲੇ
ਬਚਾ ਸਕਦਾਂ ਤੇ ਬਚਾ ਲੈ ਪੁੱਤਰਾ
ਤੇਰੀ ਮਾਂ ਨੂੰ ਲਾਲ ਏਹਦੇ ਵੇਚ ਚੱਲੇ ......

ਨਾਮ ਲੈ ਪੜ੍ਹਦਾ "ਗੁਰੂ ਗਰੰਥ" ਅੱਜ
ਨੌਂਜਵਾਨਾਂ ਦੇ ਵਿੱਚੋਂ ਹੈ ਜਿਹੜਾ
ਕਿਤੇ ਲੋੜ੍ਹ ਪਈ ਜੇ ਮੈਨੂੰ ਫਿਰ ਥੋਡੀ
ਨੀਹਂ ਸਰਹੰਦ ਵਿੱਚ ਖੜੂ ਕੇਹੜਾ
ਸ਼ਹੀਦਾਂ ਜੋ ਰਚੀ ਸੀ ਕਹਾਣੀ ਲੜ੍ਹ
ਬਿਨ ਪੜ੍ਹਿਆ ਹੀ ਇਹ ਮੇਚ ਚੱਲੇ
ਬਚਾ ਸਕਦਾਂ ਤੇ ਬਚਾ ਲੈ ਪੁੱਤਰਾ
ਤੇਰੀ ਮਾਂ ਨੂੰ ਲਾਲ ਏਹਦੇ ਵੇਚ ਚੱਲੇ ......

Gurjant Singh
 
Top