ਮੈਂ ਕਦੋ ਕਿਹਾ

[MarJana]

Prime VIP
ਮੈਂ ਕਦੋ ਕਿਹਾ ਮੈਂ ਰੱਬ ਨੂੰ ਨਹੀ ਮੰਨਦਾ,
ਮੰਨਦਾ ਹਾਂ ਪਰ ਉਂਝ ਨਹੀ,
ਜਿੱਦਾਂ ਲੋਕੀਂ ਮੰਨਦੇ ਉਹਨੂੰ ਉਹਤੋ ਡਰ ਕੇ...

ਨਾ ਉਹਦਾ ਰੂਪ ਡਰਾਉਣਾ ਹੈਂ ,
ਨਾ ਉਹਦਾ ਕੰਮ ਕਿਸੇ ਨੂੰ ਡਰਾਉਣਾ ਹੈਂ
ਉਹ ਮਿਠ ਬੋਲੜਾ, ਬੈਠਾ ਹੈਂ ਸੱਭ ਵਿਚ ਹੀ ਘਰ ਕਰਕੇ.....

ਦੁਖ ਵੀ ਇਥੇ ਭੋਗਣੇ ਨੇ,
ਸੁਖ ਵੀ ਇਥੇ ਮਾਨਣੇ ਨੇ ,
ਨਰਕ ਸੁਰਗ ਵੀ ਇਥੇ ਕੋਣ ਦੱਸਣ ਆਇਆ ਕੀ ਹੁੰਦਾ ਹੈਂ ਮਰਕੇ....

ਜੀਣ ਤੋ ਪਹਿਲਾ ਕੀ ਸੀ, ਜਾ ਮਰਨ ਤੋ ਬਾਅਦ ਕੀ ਹੋਵਗਾ,
ਇਹ ਦੀ ਰੱਤਾ ਪਰਵਾਹ ਨੀਂ ਮੇਨੂੰ
ਬੱਸ ਫਿਕਰ ਹੈਂ ਜਾਵਾਂ ਇਹ ਜਿੰਦਗੀ ਨਾ ਹਰਕੇ......

ਹਵਾਂ 'ਚ ਮਹਿਲ ਬਣਾਉਣੇ ਕਿਓ,
ਝੂਠੇ ਖਾਬ ਦਿਲ ਨੂੰ ਦਖਾਉਣੇ ਕਿਓ,
ਜੋ ਸਚ ਹਕੀਕਤ ਹੈ "ਇੰਦਰ" ਬਸ ਉਹੀ ਰਖ ਲਾਗੇ ਤੂੰ ਕਰਕੇ....


writer-inder
 
Top