ਕੀ ਕਰਾਂ ਦੋਸਤਾ ਦਿਨ ਦੂਰ ਜਾਣ ਦੇ ਆਏ

[MarJana]

Prime VIP
ਕੀ ਕਰਾਂ ਦੋਸਤਾ ਦਿਨ ਦੂਰ ਜਾਣ ਦੇ ਆਏ।
ਦਿਲ ਉੱਤੇ ਉਦਾਸੀ ਨਾਲ ਭਰੇ ਕਾਲੇ ਬੱਦਲ ਛਾਏ।

ਇਨਸਾਨ ਦੀਆਂ ਮਜ਼ਬੂਰੀਆਂ ਫਾਂਸੀ ਬਣਕੇ ਗਲ਼ ਪੈ ਜਾਂਦੀਆਂ
ਤੇ ਫਿਰ ਆਸ਼ਾਵਾਂ ਦਾ ਵਕਤ ਹੀ ਮੁੱਕ ਜਾਏ।

ਦੋ ਠੰਢੇ ਸਾਹ ਭਰਨੇ ਮੁਸ਼ਕਿਲ ਜੁਦਾਈ ਦੇ ਮੌਸਮ
ਜਦੋਂ ਹੌਸਲਾ ਵੀ ਡਰਕੇ ਪੱਲਾ ਮੇਰੇ ਤੋਂ ਛੁਡਾਏ।

ਬੇਸਮਝੀ ਜਿਹੀ ਵਿੱਚ ਮੁਹੱਬਤ ਦੀਆਂ ਗੰਢਾਂ ਪੈ ਗਈਆਂ
ਗੰਢਾਂ ਖੁੱਲ੍ਹਣ ਦੇ ਨਾਲ ਮੇਰੀ ਜਾਨ ਨਿੱਕਲਦੀ ਜਾਏ।

ਬਾਂਹ ਨਾਲੋਂ ਹੱਥ ਜੁਦਾ ਹੁੰਦਾ ਕਦੇ ਨਾ ਸੁਣਿਆ
ਤੇਰੇ ਤੋਂ ਵਿੱਛੜਾਂ ਕਿਵੇਂ ਬਿਨਾਂ ਮੈਂ ਹੰਝੂ ਵਹਾਏ।

ਮੈਂ ਪੰਛੀ ਉੱਡਣ ਵਾਲਾ ਖੰਭ ਮੇਰੇ ਤੂੰ ਬਣਿਆ
ਖੰਭ ਜਦੋਂ ਕੱਟੇ ਜਾਵਣ ਪੰਛੀ ਉਡਾਰੀ ਨਾ ਲਾਏ।

ਮਣਾਂ ਬੋਝਲ ਪਲਕਾਂ ਹੋਈਆਂ ਅੱਖਾਂ ਹੀ ਨਾ ਖੁੱਲ੍ਹਦੀਆਂ
ਖੋਲ੍ਹਕੇ ਅੱਖਾਂ ਦਿਸਦਾ ਨਹੀਂ ਹੜ੍ਹ ਹੰਝੂਆਂ ਦਾ ਆਏ।

ਮੈਂ ਮਲਾਹ ਤੂੰ ਕਿਨਾਰਾ ਖਿੱਚ ਦੋਹਾਂ ਵਿੱਚ ਡਾਢੀ
ਜਦ ਮਿਲਣ ਲੱਗੀਏ ਸਮੇਂ ਦੀ ਛੱਲ ਕਿਸ਼ਤੀ ਡੁਬਾਏ।


writer-unknown
 
Top