ਇਹ ਦਿਲ

ਮੇਰੇਆ ਰੱਬਾ .....ਇਹ ਦਿਲ
ਓਹਦੀ ਆਵਾਜ਼ ਸੁਣ ਕੇ ਹੀ ਖੁਸ਼ ਹੋ ਜਾਂਦਾ ....
ਯਾਰ ਦਿਸਿਆ ਤਾਂ ਤੇਰੇ ਮੇਹਰਬਾਨ ਹੋਊ ....
ਤੇਰੀ ਕਿਰਪਾ ਨਾਲ ਯਾਦ ਮੈਨੂੰ ਰੋਜ਼ ਆਵੇ ...
ਯਾਰ ਮਿਲਿਆ ਤਾਂ ਤੇਰੇ ਕੁਰਬਾਨ ਹੋਊ ...,
ਗੋਡੀ ਕਰਦਾ ਇਹ ਰੋਜ਼ ਉਸ ਫੁੱਲ ਦੀ ....
ਜਦ ਖਿਲਿਆ ਤਾਂ ਤੇਰਾ ਐਹਸਾਨ ਹੋਊ ..
ਮੰਗਾਂ ਤੇਰੇ ਤੋਂ ਕੇ ਤੇਰੇ ਤੇ ਭਰੋਸਾ ਏ ....
ਮੁਰਾਦ ਪੂਰੀ ਹੋਈ ਤਾਂ ਤੇਰੇ ਤੇ ਮਾਣ ਹੋਊ ...
ਪਿਆਰ ਏਹਦਾ ਵਧਦਾ ਰੋਜ਼ ਓਹਦੇ ਲਈ ....
ਪ੍ਰੀਤ ਗੂੜੀ ਹੋਈ ਤਾਂ ਜਿੰਦ ਇੱਕ ਜਾਨ ਹੋਊ ...
ਸੰਧੂ ਨੂੰ ਜੇ ਉਸ ਨਾਲ ਮਿਲਾ ਦੇਵੇਂ ...
ਤਾਂ ਇਸ ਦਿਲ ਵਿਚ ਤੇਰਾ ਵਖਰਾ ਸਥਾਨ ਹੋਊ ..
 

tsukhu

Princess Kidan
ਤੇਰੀ ਕਿਰਪਾ ਨਾਲ ਯਾਦ ਮੈਨੂੰ ਰੋਜ਼ ਆਵੇ ...
ਯਾਰ ਮਿਲਿਆ ਤਾਂ ਤੇਰੇ ਕੁਰਬਾਨ ਹੋਊ ...,
bhaji main v !!!!!!!
 
Top