ਦਿਲਦਾਰ

ਵਾਹ ਓਏ ਮੇਰੇ ਦਿਲਦਾਰ ਰੱਬਾ,
ਮਨ ਮੇਰਾ ਹੁਣ ਭਟਕਦਾ ਈ ਨਹੀਂ ...
ਲੱਖਾਂ ਰਿਸ਼ਤੇ, ਲੋਕ ਤੇ ਗੱਲਾਂ ਜੱਗ ਤੇ,
ਬਿਨ ਯਾਦ ਤੇਰੀ ਹੋਰ ਕਿਤੇ ਅਟਕਦਾ ਈ ਨਹੀਂ....
ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਵੀ ਮੈਂ ਕੀਤੀ,
ਬਾਝੋਂ ਤੇਰੇ ਇਹ ਦਿਲ ਚੰਦਰਾ ਧੜਕਦਾ ਈ ਨਹੀਂ.....
ਕਹੇ ਯਾਰੀ ਲਾ ਕੇ ਭਲਾ ਤੂੰ ਬੇਰਹਿਮ ਵੀ ਹੁਣ ਹੋ ਜੇਂ,
ਰੱਤੀ ਭਰ ਅੱਖ ਵਿਚ "ਸੰਧੂ" ਦੇ ਰੜਕਦਾ ਈ ਨਹੀਂ......:dn:-?
 
Top