ਜਿਉਣਾ ਤੇਰੇ ਤੋਂ ਬਗੈਰ ਕਦੇ

ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ
ਵਿਛੋੜਾ ਤੇਰਾ ਝੱਲ ਹੋਣਾ, ਔਖਾ ਹੋਈ ਜਾਂਦਾ ਏ

ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ
ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ

ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ
ਪਰ ਮੇਰੇ ਸਵਾਲ ਦਾ ਹਲ ਹੋਣਾ, ਔਖਾ ਹੋਈ ਜਾਂਦਾ ਏ

ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ
ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ
 
Na Mathey Di Lakir Dekhi,Na Hattan te Likhi Taqdeer Dekhi,
Hanjuan De Wich Dub Gaya Yaar Tera,Jad Teri Tasveer Dekhi,
Pher So Na Sakya, Jad Sutta ta Supne Ch Bani Tu Heer Vekhi,
Rajni Tu Haar ban K Sanu Chhad Challi,Hun Bikram Nu Bande fakeer Dekhi..
 
Top