Birha Tu Sultan
Kitu
ਭਾਮੀਆਂ ਕਲਾਂ, 31 ਮਾਰਚ (ਜਗਮੀਤ)- ਅਗਾਮੀ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਕਿਸੇ ਪ੍ਰਕਾਰ ਦੇ ਨੁਕਸਾਨ ਦਾ ਕੋਈ ਡਰ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਜਿਹੜਾ ਵਿਅਕਤੀ ਸਰਕਾਰ ‘ਚ ਮੰਤਰੀ ਰਹਿੰਦੇ ਹੋਏ ਤਿੰਨ ਸਾਲ ਤੱਕ ਸੁੱਤਾ ਰਿਹਾ ਅਤੇ ਹੁਣ ਸਰਕਾਰ ‘ਚੋਂ ਮਨਫੀ ਹੋ ਕੇ ਪੰਜਾਬ ਜਗਾਉਣ ਦਾ ਡਰਾਮਾ ਸਿਰਫ ਵੋਟਾਂ ਦੀ ਰਾਜਨੀਤੀ ਲਈ ਹੀ ਕਰ ਰਿਹਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਅਤੇ ਵਾਰਡ ਨੰ. 12 ਤੋਂ ਕੌਂਸਲਰ ਸੁਖਵਿੰਦਰ ਸਿੰਘ ਬੱਲੂ ਨੇ ਜਮਾਲਪੁਰ ਵਿਖੇ ਹੋਈ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬੱਲੂ ਨੇ ਕਿਹਾ ਕਿ ਆਪਣੇ ਆਪ ਨੂੰ ਲੋਕਾਂ ‘ਚ ਇਕ ਸਾਫ, ਪਾਕ ਅਤੇ ਤਿਆਗੀ ਵਿਅਕਤੀ ਵਜੋਂ ਪੇਸ਼ ਕਰ ਰਿਹਾ ਮਨਪ੍ਰੀਤ ਬਾਦਲ ਜੇਕਰ ਐਨਾ ਹੀ ਤਿਆਗੀ ਹੈ ਤਾਂ ਆਪਣੀ ਨਵੀਂ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਵਿਅਕਤੀ ਨੂੰ ਬਣਾ ਕੇ ਵਿਖਾਵੇ ਅਤੇ ਆਪਣੇ ਅਸਲ ਤਿਆਗ ਦੀ ਉਦਾਹਰਨ ਲੋਕਾਂ ਅੱਗੇ ਪੇਸ਼ ਕਰੇ। ਇਸ ਮੌਕੇ ਮਨਦੀਪ ਸਿੰਘ ਹੈਪੀ, ਅਮਰਿੰਦਰ ਸਿੰਘ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਰਮੇਸ਼ ਸਿੰਘ ਮੇਸ਼ੀ, ਪ੍ਰਿਥੀਪਾਲ ਸਿੰਘ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।