ਗੱਪ

ਪਿਹਲਾ ਗੱਪ ਮਾਰ ਕੁੜੀ ਟਿਕਾ ਲਈ,
ਦੂਜਾ ਗੱਪ ਮਾਰ ਕੋਲ ਬਿਠਾ ਲਈ,
ਭਾਂਵੇ ਰੰਗ ਦੀ ਹੋਵੇ ਕਾਲੀ,ਕਹਿ ਕੇ ਹੀਰ ਬੁਲਾਉਂਦੇ ਨੇ,
ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ|

ਭਾਂਵੇ ਘਰ ਨਾ ਰੋਟੀ ਹੋਵੇ ਪੱਕਦੀ,
ਮਾਰ ਮਾਰ ਗੱਪ ਜੀਭ ਨਾ ਥੱਕਦੀ,
Payment ਕਰਦੇ ਕਿੰਨੀਆਂ ਦੇ ਬੱਕ ਦੀ,ਕਿੰਨੀਆਂ ਦੇ Recharge ਕਰਾਉਂਦੇ ਨੇ,
ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ|

ਬੱਸ ਗੱਪ ਹੀ ਸੁਝਦੀ ਉਠਦੇ ਬਹਿੰਦੇ,
ਖੁਦ ਨੂੰ TATA ਦਾ ਬੇਲੀ ਕਹਿੰਦੇ,
ਘਰ ਏਨਾਂ ਤੋਂ ਜਾਲੇ ਨਾ ਲਹਿੰਦੇ,ਪਰ ਅੰਬਰੋਂ ਚੰਨ ਲਾਹ ਲਿਆਉਂਦੇ ਨੇ,
ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ|

ਤੂੰ ਹੀ ਮੇਰੀ ਜਿੰਦ ਜਾਨ ਨੀ ਅੜੀਏ,
ਤੈਥੋਂ ਸਭ ਕੁਰਬਾਨ ਨੀ ਅੜੀਏ,
ਜਦ ਦਿਖੇ ਬਾਪੂ ਹਥ੍ਥ ਡਾਂਗ ਫ਼ੜੀ ਏ,ਨਾ ਮੁੜਕੇ ਨਜ਼ਰੀਂ ਆਉਂਦੇ ਨੇ
ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ|

ਅੱਜਕਲ ਬਸ ਇਸ਼ਕ ਮਿਜ਼ਾਜੀ ਰਹਿ ਗਈ,
ਹੀਰ ਮਹੀਵਾਲ ਦੀ ਡੋਲੀ ਬਹਿ ਗਈ,
ਸਹਿਬਾਂ ਰਾਂਝੇ ਨੂੰ LUV U ਕਹਿ ਗਈ, ਤੇ ਮਿਰਜ਼ੇ ਸੋਹਣੀ ਵਿਆਹੁੰਦੇ ਨੇ,
ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ|

ਸੱਚ ਬੋਲਣ ਨਾਲ ਅੱਜਕਲ੍ਹ ਪੈਣ ਪਵਾੜੇ,
ਝੂਠ ਅੱਜਕਲ੍ਹ ਸੱਚ ਨੂੰ ਸੂਲੀ ਚਾੜ੍ਹੇ,
"ਢੀਂਡਸੇ" ਜਿਹੇ ਜੋ ਸੋਚੋਂ-ਨੀਅਤੋਂ ਮਾੜੇ, ਖੁਦ ਨੂੰ ਸ਼ਾਇਰ ਅਖਵਾਉਂਦੇ ਨੇ,
ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ|
ਆਸ਼ਿਕ ਹੁੰਦੇ ਸਿਰੇ ਦੇ ਗੱਪੀ,ਸਿਰੇ ਦੀ ਗੱਪ ਸੁਣਾਉਂਦੇ ਨੇ|.............

.writer manpreet dhindsa
 
Top